Study material: ਖੇਤੀਬਾੜੀ ਜਮਾਤ 6 ਵੀਂ ਅਧਿਆਇ 3 ਫਸਲਾਂ ਦੀ ਵੰਡ
ਫਸਲਾਂ ਦੀ ਵੰਡ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ :-- ਪ੍ਰਸ਼ਨ 1. ਮੂਲੀ ਦੇ ਪਰਿਵਾਰਿਕ ਸਮੂਹ ਦੀ ਫ਼ੈਮਿਲੀ ਦਾ ਨਾਂ ਦੱਸੋ। ਉੱਤਰ-ਸਰ੍ਹੋਂ (ਕਰੂਸੀਫਰੀ) ਪਰਿਵਾਰਿਕ ਸਮੂਹ ਪ੍ਰਸ਼ਨ 2. ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ । ਉੱਤਰ—ਲੂਸਣ, ਜਵੀ। ਪ੍ਰਸ਼ਨ 3. ਦੋ ਖੰਡ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ । ਉੱਤਰ-ਕਮਾਦ ਤੇ ਚੁਕੰਦਰ। ਪ੍ਰਸ਼ਨ 4. ਸਾਉਣੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ । ਉੱਤਰ-ਮੂੰਗਫਲੀ ਤੇ ਸੋਇਆਬੀਨ। ਪ੍ਰਸ਼ਨ 5. ਹਾੜੀ ਦੀਆਂ ਦੋ ਫਸਲਾਂ ਦੇ ਨਾਂ ਦੱਸੋ। ਉਤੱਰ-ਤਾਰਾਮੀਰਾ ਤੇ ਅਲਸੀ। ਪ੍ਰਸ਼ਨ 6. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ ? ਉੱਤਰ-ਦਾਲ (ਲੈਗੂਮਨੋਸੀ ) ਪਰਿਵਾਰਿਕ ਸਮੂਹ । ਪ੍ਰਸ਼ਨ 7. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ? ਉੱਤਰ-ਦਾਲ (ਲੈਗੂਮਨੋਸੀ) ਪਰਿਵਾਰਿਕ ਫੈਮਿਲੀ ਵਿੱਚ। ਪ੍ਰਸ਼ਨ 8. ਕਿਹੜੀਆਂ ਫ਼ਸਲਾਂ ਨੂੰ ਹਰੀ ਖਾਦ ਵਾਸਤੇ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ ? ਉੱਤਰ-ਫਲੀਦਾਰ ਫ਼ਸਲਾਂ। ਪ੍ਰਸ਼ਨ 9. ਗਰਮ ਜਲਵਾਯੂ (Tropical) ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ। ਉੱਤਰ—ਕਮਾਦ, ਕਪਾਹ ਤੇ ਝੋਨਾ ਆਦਿ। ਪ੍ਰਸ਼ਨ 10. ਮੁੱਖ ਫਸਲਾਂ ਦੇ ਵਿਚਕਾਰ ਬਚਦੇ ਸਮੇਂ ਵਿੱਚ ਬੀਜੀ ਜਾਣ ਵਾਲੀਆਂ ਫਸਲਾਂ ਨੂੰ ਕੀ ਕਿਹਾ ਜਾਂਦਾ ਹੈ ? ਉੱਤਰ-ਅੰਤਰ ਫ਼ਸਲਾਂ। (ਅ) ਇੱਕ-ਦੋ ਵਾਕਾ...