Daily update: Pay scales ਕੇਸ ਵਿੱਤ ਵਿਭਾਗ ਵੱਲੋਂ 17.07.2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਜਾਣਕਾਰੀ ਮੰਗੀ, ਪੜ੍ਹੋ ਪੂਰੀ ਖਬਰ
ਸਿਵਲ ਰਿੱਟ ਪਟੀਸ਼ਨ ਨੰ: 34403 ਆਫ 2024 ਕੰਵਰਦੀਪ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਸਬੰਧੀ ਸੂਚਨਾ Google spreadsheet ਵਿੱਚ ਅਪਡੇਟ ਕਰਨ ਸਬੰਧੀ।
ਵਿਸ਼ੇ ਅੰਕਿਤ ਮਾਮਲੇ ਸਬੰਧੀ ਅਜਿਹੇ ਕੇਸ, ਜਿਹਨਾਂ ਦੇ ਭਰਤੀ ਪ੍ਰੋਸੈਸ ਜੇ ਹਦਾਇਤਾਂ ਮਿਤੀ 17.07.2020 ਤੋਂ ਪਹਿਲਾਂ ਸ਼ੁਰੂ ਹੋ ਚੁੱਕੇ ਸਨ ਅਤੇ ਮੈਰਿਟ ਲਿਸਟ ਦੇ ਕਈ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪੰਜਾਬ ਤਨਖਾਹ ਕਮਿਸ਼ਨ ਦੇ ਤਨਖਾਹ ਸਕੇਲਾਂ ਵਿੱਚ ਮਿਤੀ 17.07.2020 ਤੋਂ ਪਹਿਲਾਂ ਦਿੱਤੇ ਗਏ ਅਤੇ ਉਸੇ ਮੈਰਿਟ ਲਿਸਟ ਵਿੱਚ ਕਈ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਹਦਾਇਤਾਂ ਮਿਤੀ 17.07.2020 ਤੋਂ ਬਾਅਦ 7CPC ਤਨਖਾਹ ਸਕੇਲਾਂ ਵਿੱਚ ਦਿੱਤੇ ਗਏ?
ਉਹਨਾਂ ਕੇਸਾ ਦੀ ਸੂਚਨਾ Google Spreadsheet ਤੇ ਹੇਠ ਦਰਸਾਏ ਫਾਰਮੈਟ ਅਨੁਸਾਰ 2 ਹਫਤੇ ਦੇ ਅੰਦਰ-ਅੰਦਰ (ਮਿਤੀ 24.10.2025 ਤੱਕ) ਅਪਡੇਟ ਕਰਨ ਦੀ ਖੇਚਲ ਕੀਤੀ ਜਾਵੇ।
ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ ਮਿਤੀ ਤੋਂ ਬਾਅਦ Google Spreadsheet ਦੀ ਅਪਡੇਸ਼ਨ ਬੰਦ (Close) ਕਰ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੀ ਸੂਚਨਾ ਨੂੰ ਵਿਚਾਰਿਆ ਨਹੀਂ ਜਾਵੇਗਾ
ਪ੍ਰਬੰਧਕੀ ਵਿਭਾਗਾਂ ਨੂੰ ਇਹ ਵੀ ਲਿਖਿਆ ਜਾਂਦਾ ਹੈ ਕਿ ਉੱਕਤ ਸੂਚਨਾ ਵਿਭਾਗ ਦੇ ਐਸ.ਏ.ਐਸ. ਕਾਡਰ ਦੇ ਅਧਿਕਾਰੀ ਤੋਂ ਵੈਂਟ ਕਰਵਾਉਣ ਉਪਰੰਤ ਹੀ Spreadsheet ਤੇ ਅੱਪਡੇਟ ਕਰਨੀ ਯਕੀਨੀ ਬਣਾਈ ਜਾਵੇ। ਮਾਮਲੇ ਸਬੰਧੀ ਇੱਕ ਪ੍ਰਬੰਧਕੀ ਵਿਭਾਗ ਦੀ ਸੂਚਨਾ Spreadsheet ਦੀ ਕੇਵਲ 1 ਸੀਟ ਵਿੱਚ ਹੀ ਭਰੀ ਜਾਵੇ ਅਤੇ ਸੰਕਲਿਤ ਸੂਚਨਾ ਕੇਵਲ ਪ੍ਰਬੰਧਕੀ ਵਿਭਾਗ (AD) ਦੇ ਪੱਧਰ ਤੇ ਹੀ ਔਪਰੇਟ ਕੀਤੀ ਜਾਵੇ
Link


Comments
Post a Comment
LEAVE YOUR EXPERIENCE