Study material: ਖੇਤੀਬਾੜੀ ਅਧਿਆਇ 1" ਪੰਜਾਬ ਵਿੱਚ ਖੇਤੀਬਾੜੀ ਇੱਕ ਝਾਤ " ਜਮਾਤ ਛੇਵੀਂ
ਪੰਜਾਬ ਵਿੱਚ ਖੇਤੀਬਾੜੀ: ਇੱਕ ਝਾਤ
ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ :-
ਪ੍ਰਸ਼ਨ 1. ਪੰਜਾਬ ਦੀ ਕੁੱਲ ਆਮਦਨ ਦਾ ਕਿੰਨ੍ਹੇ ਪ੍ਰਤੀਸ਼ਤ ਖੇਤੀ ਵਿੱਚੋਂ ਆਉਂਦਾ ਹੈ ?
ਉੱਤਰ-14 ਪ੍ਰਤੀਸ਼ਤ।
ਪ੍ਰਸ਼ਨ 2. ਪੰਜਾਬ ਦਾ ਕਿੰਨਾ ਰਕਬਾ ਵਾਹੀ ਹੇਠ ਹੈ ?
ਉੱਤਰ-40 ਲੱਖ ਹੈਕਟੇਅਰ ਰਕਬਾ।
ਪ੍ਰਸ਼ਨ 3. ਪੰਜਾਬ ਵਿੱਚ ਕਪਾਹ ਕਿਹੜੇ ਇਲਾਕੇ ਵਿੱਚ ਪਾਈ ਜਾਂਦੀ ਹੈ ?
ਉੱਤਰ-ਦੱਖਣ-ਪੱਛਮੀ ਪੰਜਾਬ ਵਿਚ।
ਪ੍ਰਸ਼ਨ 4. ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਸੇਧ ਕਿਸ ਨੇ ਦਿੱਤੀ ?
ਉੱਤਰ-ਪੰਜਾਬ ਖੇਤੀਬਾੜੀ ਯੂਨੀਵਰਸਿਟੀ।
ਪ੍ਰਸ਼ਨ 5. ਪੰਜਾਬ ਦਾ ਕਿੰਨਾ ਰਕਬਾ ਸਿੰਚਾਈ ਹੇਠ ਹੈ ?
ਉੱਤਰ-98 ਪ੍ਰਤੀਸ਼ਤ ਰਕਬਾ।
ਪ੍ਰਸ਼ਨ 6. ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ਪੂਰੇ ਭਾਰਤ ਵਿੱਚ ਕਿਹੜੇ ਸਥਾਨ ਤੇ ਹੈ?
ਉੱਤਰ-ਚੌਥੇ ਸਥਾਨ ਤੇ।
ਪ੍ਰਸ਼ਨ 7. ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਹਨ।
ਉੱਤਰ-ਦੋ ਤਿਹਾਈ ਲੋਕ (67 % ਲਗਭਗ)
ਪ੍ਰਸ਼ਨ 8 . ਪੰਜਾਬ ਵਿੱਚ ਲਗਭਗ ਕਿੰਨੀ ਮਾਤਰਾ ਵਿੱਚ ਰਸਾਇਣਕ ਖ਼ੁਰਾਕੀ ਤੱਤ ਖੇਤੀਬਾੜੀ ਵਿਚ ਪ੍ਰਯੋਗ ਹੁੰਦੇ ਹਨ ?
ਉੱਤਰ-250 ਕਿਲੋ/ ਹੈਕਟੇਅਰ।
ਪ੍ਰਸ਼ਨ 9. ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕਿਸ ਚੀਜ਼ ਦੀ ਮੁੱਖ ਲੋੜ ਹੈ ?
ਉੱਤਰ-ਖੇਤੀ ਵੰਨ ਸੁਵੰਨਤਾ ਦੀ।
ਪ੍ਰਸ਼ਨ 10. ਪੰਜਾਬ ਦੇ ਕੁੱਲ ਵਾਹੀ ਯੋਗ ਰਕਬੇ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਝੋਨੇ ਹੇਠ ਹੈ ?
ਉੱਤਰ-60%
ਇੱਕ ਦੋ ਵਾਕਾਂ ਵਿੱਚ ਉੱਤਰ ਦਿਉ :-
ਪ੍ਰਸ਼ਨ 1. ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦਾ ਭਾਰਤ ਦੇ ਅੰਨ ਭੰਡਾਰ ਵਿਚ ਕੀ ਯੋਗਦਾਨ ਰਿਹਾ ਹੈ ?
ਉੱਤਰ-ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦਾ ਭਾਰਤ ਦੇ ਅੰਨ ਭੰਡਾਰ ਵਿੱਚ 22-60% ਚਾਵਲ ਅਤੇ 33-75% ਕਣਕ ਦਾ ਯੋਗਦਾਨ ਰਿਹਾ ਹੈ।
ਪ੍ਰਸ਼ਨ 2. ਪੰਜਾਬ ਦੀ ਖੇਤੀ ਵਿਚ ਖੜੋਤ ਅਉਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-ਪੰਜਾਬ ਦੀ ਖੇਤੀ ਵਿਚ ਖੜੋਤ ਆਉਣ ਦਾ ਮੁੱਖ ਕਾਰਨ ਨਜ਼ਰੀਆ ਬਦਲ ਜਾਣਾ ਹੈ ਤੇ ਉਹ ਕੁਦਰਤੀ ਸੋਮਿਆਂ ਜਿਵੇਂ ਪਾਣੀ ਅਤੇ ਜ਼ਮੀਨ ਦੀ ਲੋੜ ਤੋਂ ਵੱਧ ਵਰਤੋਂ ਕਰ ਰਿਹਾ ਹੈ।
ਪ੍ਰਸ਼ਨ 3. ਕਿਸਾਨਾਂ ਨੂੰ ਸਿੰਚਾਈ ਲਈ ਡੂੰਘੇ ਟਿਊਬਵੈਲ ਅਤੇ ਸਬਮਰਸੀਬਲ ਪੰਪਾਂ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ ?
ਉੱਤਰ-ਪੰਜਾਬ ਦੇ 50% ਤੋਂ ਵੱਧ ਰਕਬੇ ਵਿੱਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋਣ ਕਾਰਨ ਕਿਸਾਨਾਂ ਨੂੰ ਸਿੰਚਾਈ ਲਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਪ੍ਰਸ਼ਨ 4. ਮਿੱਟੀ ਨੂੰ ਜ਼ਹਿਰੀਲਾ ਕੌਣ ਬਣਾ ਰਿਹਾ ਹੈ ?
ਉੱਤਰ-ਰਸਾਇਣਾਂ ਦੀ ਬੋਲੋੜੀ ਵਰਤੋਂ ਮਿੱਟੀ ਨੂੰ ਜ਼ਹਿਰੀਲਾ ਬਣਾ ਰਹੀ ਹੈ।
ਪ੍ਰਸ਼ਨ 5. ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕੀ ਜ਼ਰੂਰੀ ਹੈ?
ਉੱਤਰ-ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਇਥੇ ਖੇਤੀ ਵੰਨ-ਸੁਵੰਨਤਾ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ ?
ਪ੍ਰਸ਼ਨ 6. ਕਿਸਾਨਾਂ ਦੀ ਮਾਲੀ ਹਾਲਤ ਕਿਉਂ ਗੰਭੀਰ ਹੋ ਰਹੀ ਹੈ ?
ਉੱਤਰ-ਰਸਾਇਣਾਂ ਦੀ ਲੜੀ ਵਰਤੋਂ ਕਿਸਾਨਾਂ ਦੇ ਖੇਤੀ ਪੁਰਜਿਆਂ ਵਿਚ ਵਾਧਾ ਕਰਕੇ ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਵਧਦਾ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਦੀ ਮਾਲੀ ਹਾਲਤ ਗੰਭੀਰ ਹੋ ਰਹੀ ਹੈ।
ਪ੍ਰਸ਼ਨ 7. ਪੰਜਾਬ ਵਿੱਚ ਅਹਿਮ ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ-ਪਸ਼ੂ ਪਾਲਣ, ਮੁਰਗੀ ਪਾਲਣ, ਖੁੰਬਾਂ ਦੀ ਕਾਸ਼ਤ, ਮਧੂ-ਮੱਖੀ ਪਾਲਣ ਅਤੇ ਮੱਛੀ ਪਾਲਣ ਅਹਿਮ ਖੇਤੀ ਸਹਾਇਕ ਕਿੱਤੇ ਹਨ।
ਪ੍ਰਸ਼ਨ 8 . ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ-ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ਨਾਲ ਜਿੱਥੇ ਮਿੱਟੀ ਦੇ ਉਪਜਾਊ ਤੱਤੇ ਸੜ ਜਾਂਦੇ ਹਨ ਉਥੇ ਹੀ ਪੰਜਾਬ ਦੀ ਆਬੋ-ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ।
ਪ੍ਰਸ਼ਨ 9. ਮੰਡੀਕਰਨ ਦੀ ਸਮੱਸਿਆਂ ਨੂੰ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ-ਮੰਡੀਕਰਨ ਦੀ ਸਮੱਸਿਆ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ।
ਪ੍ਰਸ਼ਨ 10. ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਕਿਉਂ ਵੱਧ ਰਿਹਾ ਹੈ ?
ਉੱਤਰ-ਰਸਾਇਣਾਂ ਦੀ ਬੋਲੜੀ ਵਰਤੋਂ ਵਾਤਾਵਰਣ ਦੇ ਨੁਕਸਾਨ ਦੇ ਨਾਲ-ਨਾਲ ਕਿਸਾਨਾਂ ਦੇ ਖ਼ਰਚਿਆਂ ਵਿੱਚ ਵੀ ਵਾਧਾ ਕਰਦੇ ਹਨ ਜਿਸ ਕਰਕੇ ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਵਧਦਾ ਜਾ ਰਿਹਾ ਹੈ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ :-
ਪ੍ਰਸ਼ਨ 1. ਪੰਜਾਬ ਦੀ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਦੇ ਸਿਰ ਹੈ ?
ਉੱਤਰ-ਪੰਜਾਬ ਦੀ ਹਰੀ ਕ੍ਰਾਂਤੀ ਦਾ ਸਿਹਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਿਰ ਹੈ। ਇਹ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ ਨੇ ਪੰਜਾਬ ਦੀ ਖੇਤੀਬਾੜੀ ਨੂੰ ਇੱਕ ਨਵੀਂ ਸੇਧ ਦਿੱਤੀ। ਪੰਜਾਬ ਨੇ ਪਹਿਲਾਂ ਕਣਕ ਤੇ ਫੇਰ ਝੋਨੇ ਦੀ ਪੈਦਾਵਾਰ ਵਿੱਚ ਮੱਲਾਂ ਮਾਰੀਆਂ। ਕਣਕ-ਝੋਨੇ ਦੀ ਵਧਦੀ ਪੈਦਾਵਾਰ ਜਿੱਥੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਨਤੀਜਾ ਸੀ ਉੱਥੇ ਨਾਲ ਹੀ ਰਸਾਇਣਿਕ ਖਾਦਾਂ, ਕੀਟ-ਨਾਸ਼ਕਾਂ, ਸਿੰਚਾਈ ਦੇ ਸਾਧਨਾਂ, ਕਰਜ਼ੇ ਦੀ ਆਸਾਨ ਪ੍ਰਾਪਤੀ, ਖੇਤੀ ਨੀਤੀਆਂ ਕਿਸਾਨਾਂ ਦੀ ਮਿਹਨਤ, ਪਸਾਰ ਕਾਮਿਆਂ ਅਤੇ ਵਿਗਿਆਨੀਆਂ ਦੇ ਯੋਗਦਾਨ ਨੇ ਵੀ ਹਿੱਸਾ ਪਾਇਆ।
ਪ੍ਰਸ਼ਨ 2. ਪੰਜਾਬ ਵਿੱਚ ਦੁੱਧ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਪੰਜਾਬ ਵਿੱਚ ਤਕਰੀਬਨ ਹਰ ਪੇਂਡੂ ਘਰ ਵਿੱਚ ਦੁਧਾਰੂ ਪਸ਼ੂ ਰੱਖੇ ਜਾਂਦੇ ਹਨ ਜੋ ਘਰ ਦੀ ਦੁੱਧ ਦੀ ਜ਼ਰੂਰਤ ਪੂਰੀ ਕਰਨ ਦੇ ਨਾਲ-ਨਾਲ ਘਰ ਦੀ ਆਮਦਨ ਵਿੱਚ ਵੀ ਹਿੱਸਾ ਪਾਉਂਦੇ ਹਨ। ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ਪੂਰੇ ਭਾਰਤ ਵਿੱਚ ਚੌਥੇ ਸਥਾਨ ਤੇ ਹੈ। ਪੰਜਾਬ ਵਿੱਚ ਇਸ ਵੇਲੇ ਸਹਿਕਾਰੀ ਸੰਸਥਾ ਮਿਲਕਫੈੱਡ ( Milkfed) ਅਤੇ ਕਈ ਨਿੱਜੀ ਕੰਪਨੀਆਂ ਪਿੰਡਾਂ ਵਿੱਚੋਂ ਆਪਣੀਆਂ ਸਭਾਵਾਂ ਰਾਹੀਂ ਦੁੱਧ ਚੁੱਕਦੀਆਂ ਹਨ। ਇਸ ਚਿੱਟੀ ਕ੍ਰਾਂਤੀ ਸਦਕਾ ਪੰਜਾਬ ਦੇ ਕਿਸਾਨ ਚੰਗਾ ਮੁਨਾਫ਼ਾ ਕਮਾ ਰਹੇ ਹਨ।
ਪ੍ਰਸ਼ਨ 3. ਖੇਤੀ ਵਿਭਿੰਨਤਾ ਤੋਂ ਕੀ ਭਾਵ ਹੈ ?
ਉੱਤਰ-ਰਸਮੀ ਫ਼ਸਲਾਂ ਦੀ ਕਾਸ਼ਤ ਦੇ ਨਾਲ ਵਧੇਰੇ ਮੁਨਾਫ਼ੇ ਵਾਲੀਆਂ ਫ਼ਸਲਾਂ ਦੀ ਕਾਸ਼ਤ ਨੂੰ ਖੇਤੀ ਵਿਭਿੰਨਤਾ ਕਿਹਾ ਜਾਂਦਾ ਹੈ। ਜਿਵੇਂ ਕਣਕ-ਝੋਨੇ ਦੀ ਫ਼ਸਲੀ ਚੱਕਰ ਤੋਂ ਹਟ ਕੇ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕੀਤੀ ਜਾਣੀ।
ਪ੍ਰਸ਼ਨ 4. ਕਿਸਾਨਾਂ ਨੂੰ ਕਿਸ-ਕਿਸ ਖੇਤਰ ਵਿੱਚ ਨਿਪੁੰਨਤਾ ਹਾਸਿਲ ਕਰਨ ਦੀ ਲੋੜ ਹੈ ?
ਉੱਤਰ-ਅਜੋਕੇ ਸਮੇਂ ਵਿੱਚ ਕਿਸਾਨਾਂ ਨੂੰ ਮੰਡੀਕਰਨ ਵਿੱਚ ਵੀ ਨਿਪੁੰਨਤਾ ਹਾਸਿਲ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਵਿੱਚ ਕਣਕ-ਝੋਨੇ ਨੂੰ ਛੱਡਕੇ ਬਾਕੀ ਸਭ ਫ਼ਸਲਾਂ ਦਾ ਮੰਡੀਕਰਨ ਬਹੁਤ ਵੱਡੀ ਸਮੱਸਿਆ ਹੈ। ਇਹ ਸਮੱਸਿਆ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ।
ਪ੍ਰਸ਼ਨ 5. ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਕਿਸ ਤੋਂ ਖ਼ਤਰਾ ਹੈ ?
ਉੱਤਰ-ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਇੱਥੇ ਖੇਤੀ ਵੰਨ ਸੁਵੰਨਤਾ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ। ਕਣਕ-ਝੋਨੇ ਦੀ ਫ਼ਸਲੀ ਚੱਕਰ ਤੋਂ ਹਟ ਕੇ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕੀਤੀ ਜਾਵੇ। ਮੌਜੂਦਾ ਦੌਰ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਵੱਧਦੀ ਮੰਗ ਵੇਖ ਕੇ ਕਿਸਾਨਾਂ ਨੂੰ ਇਨ੍ਹਾਂ ਦੀ ਕਾਸ਼ਤ ਲਈ ਪ੍ਰੇਰਿਤ ਕਰਨ ਦੀ ਵੀ ਲੋੜ ਹੈ। ਇਸ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਇਨ੍ਹਾਂ ਦੀ ਕਾਸ਼ਤ ਅਤੇ ਮੁੱਲ ਵਧਾਰੇ ਵਿੱਚ ਨਿਪੁੰਨ ਹੋਣ। ਰਸਾਇਣਾਂ ਦੀ ਬੇਲੋੜੀ ਵਰਤੋਂ ਨੂੰ ਰੋਕਣ ਲਈ ਸਰਵਪੱਖੀ ਕੀਟ ਪ੍ਰਬੰਧ-ਅਤੇ ਫਸਲਾਂ ਲਈ ਸਮੂਹਿਕ ਖ਼ੁਰਾਕੀ ਪ੍ਰਬੰਧ ਵਿੱਚ ਵੀ ਕਿਸਾਨਾਂ ਨੂੰ ਨਿਪੁੰਨ ਕਰਨਾ ਪਵੇਗਾ ਤਾਂ ਜੋ ਸਾਡੇ ਕੁਦਰਤੀ ਸੋਮਿਆਂ ਨੂੰ ਨੁਕਸਾਨ ਨਾ ਹੋਵੇ ।
Comments
Post a Comment
LEAVE YOUR EXPERIENCE