24 ਅਕਤੂਬਰ 2025 ਤੱਕ ਮਾਸਟਰ ਕੇਡਰ ਦੀਆਂ ਪੰਜਾਬ ਵਿੱਚ ਖਾਲੀ ਅਸਾਮੀਆਂ ਦੀ ਜਾਣਕਾਰੀ ਮੰਗੀ , ਜਾਣੋ ਪੂਰੀ ਖਬਰ

 ਸਕੂਲ ਸਿੱਖਿਆ (ਸੈਕੰਡਰੀ ਪੰਜਾਬ, ਐਸ ਏ ਐਸ ਨਗਰ ਦੇ ਡਾਇਰੈਕਟਰ ਨੇ ਸਾਰੇ  ਜਿਲ੍ਹਾ ਸਿਖਿਆ ਅਫਸਰਾ (ਸੈਕੰਡਰੀ) ਨਿਰਦੇਸ਼ ਦਿੱਤੇ ਹਨ ਕਿ ਉਹ ਭਵਿੱਖ ਵਿਚ ਗੈਰ-ਅਧਿਆਪਨ ਕਾਡਰ

 ਓ ਸੀ. ਟੀ. ਕੇਡਰ 

ਈ.ਟੀ.ਟੀ ਕੇਡਰ, 

ਐਚ.ਟੀ. ਕੇਡਰ, 

ਅਤੇ ਸੀ ਐਚ ਟੀ ਕੇਡਰ ਤੋਂ ਮਾਸਟਰ ਕਾਡਰ ਵਿਚ ਭਵਿੱਖ ਵਿਚ ਤਰੱਕੀਆਂ ਲਈ ਲੋੜੀਂਦੀਆਂ ਖਾਲੀ ਅਸਾਮੀਆਂ ਦੇ ਵੇਰਵੇ ਤੁਰੰਤ ਜਮਾਂ ਕਰਵਾਉਣ। ਵਿਭਾਗ ਵਲੋਂ ਈਮੇਲ ਰਾਹੀਂ ਇਕ ਗੁਗਲ ਫਾਰਮ ਦਾ ਲਿੰਕ ਭੇਜਿਆ ਗਿਆ ਹੈ। 

ਪੱਤਰ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਤਰੱਕੀਆ ਤੋਂ ਬਾਅਦ ਕਰਮਚਾਰੀਆ ਨੂੰ ਸਟੇਸ਼ਨ ਅਲਾਟ ਕਰਨ ਲਈ ਮਾਸਟਰ ਕਾਡਰ ਦੀਆਂ ਅਸਾਮੀਆਂ ਦਾ ਸਹੀ ਵੇਰਵੇ ਜਰੂਰੀ ਹੈ। ਇਸ ਉਦੇਸ਼ ਲਈ ਗੂਗਲ ਫਾਰਮ ਦੇ ਨਾਲ ਭੇਜੀ ਜਾ ਰਹੀ ਐਕਸਲ ਸ਼ੀਟ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। 

ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਫਾਰਮ ਦੇ ਸਾਰੇ ਕਾਲਮਾਂ, ਖ਼ਾਸ ਕਰ ਕੇ ਸਕੂਲ ਦੇ ਯੂਫਾਈਸ ਕੋਡ ਨੂੰ ਬਹੁਤ ਧਿਆਨ ਨਾਲ ਭਰਨਾ ਲਾਜ਼ਮੀ ਹੈ। ਸਬੰਧਤ ਜਿਲ੍ਹਾ ਦਫ਼ਤਰ ਗੂਗਲ ਫਾਰਮ ਰਾਹੀਂ ਜਮ੍ਹਾ ਕਰਵਾਈ ਗਈ ਜਾਣਕਾਰੀ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਵੇਗਾ। 

ਨਿਰਦੇਸ਼ਾਂ ਅਨੁਸਾਰ, ਭਰਿਆ ਹੋਇਆ ਫਾਰਮ 24 ਅਕਤੂਬਰ, 2025 ਨੂੰ ਦੁਪਹਿਰ 12 ਵਜੇ ਤਕ ਜਮ੍ਹਾ ਕਰਾਉਣਾ ਲਾਜ਼ਮੀ ਹੈ। ਵਿਭਾਗ ਨੇ ਕਿਹਾ ਹੈ ਕਿ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜਾਣਕਾਰੀ ਜਮ੍ਹਾ ਨਾ ਕਰਨ 'ਤੇ ਸਬੰਧਤ ਅਧਿਕਾਰੀ ਤੋਂ ਜਵਾਬਦੇਹੀ ਲਈ ਜਾਵੇਗੀ।



Comments

Follow Us

Popular posts from this blog

Transfer update 🛑 🛑 🛑 Vacant station list primary and for upper primary till 8 august 2025

Transfer update 🛑🛑🛑 transfer 2025 ਦੀਆਂ ਮੈਰਿਟ ਸੂਚੀਆਂ ਜਾਰੀ, ਪੜ੍ਹੋ ਪੂਰੀ ਖਬਰ

Study material: 5 Sample paper for September exam class 10th