Study material: ਖੇਤੀਬਾੜੀ ਜਮਾਤ 6 ਵੀਂ ਅਧਿਆਇ 2 ਭੂਮੀ
ਭੂਮੀ
ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਵਿੱਚ ਦਿਉ :-
ਪ੍ਰਸ਼ਨ 1. ਕਿਸ ਪ੍ਰਕਾਰ ਦੀ ਭੂਮੀ ਵਿਚ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ ?
ਉੱਤਰ-ਮੱਲੜ ਅਤੇ ਖਣਿਜਾਂ ਦੀ ਵਧ ਮਾਤਰਾ ਵਾਲੀ ਭੂਮੀ ਵਿਚ।
ਪ੍ਰਸ਼ਨ 2. ਕਿਸ ਪ੍ਰਕਾਰ ਦੀ ਮਿੱਟੀ ਨਦੀਆਂ ਅਤੇ ਨਰਿਹਾਂ ਦੇ ਪਾਣੀ ਦੁਆਰਾ ਵਿਛਾਏ ਗਏ ਮਿੱਟੀ ਦੇ ਕਣਾਂ ਤੋਂ ਬਣਦੀ ਹੈ ?
ਉੱਤਰ-ਕਛਾਰੀ ਮਿੱਟੀ।
ਪ੍ਰਸ਼ਨ 3. ਸੇਮ ਦੀ ਸਮੱਸਿਆ ਪੰਜਾਬ ਦੇ ਕਿਸ ਭਾਗ ਵਿਚ ਜ਼ਿਆਦਾ ਪਾਈ ਜਾਂਦੀ ਹੈ?
ਉੱਤਰ-ਉੱਤਰ-ਪੂਰਬੀ ਪੰਜਾਬ ਦੇ ।
ਪ੍ਰਸ਼ਨ 4. ਕਪਾਹ ਕਿਸ ਪ੍ਰਕਾਰ ਦੀ ਮਿੱਟੀ ਵਿਚ ਜ਼ਿਆਦਾ ਉਗਾਈ ਜਾਂਦੀ ਹੈ ?
ਉੱਤਰ-ਕਾਲੀ ਮਿੱਟੀ ਵਿਚ।
ਪ੍ਰਸ਼ਨ 5. ਕਿਸ ਤਰ੍ਹਾਂ ਦੀ ਭੂਮੀ ਵਿਚ ਜ਼ਿਆਦਾ ਪਾਣੀ ਸੋਕਣ ਦੀ ਸਮਰੱਥਾ ਹੁੰਦੀ ਹੈ?
ਉੱਤਰ-ਏ-ਹੋਰੀਜਨ ਤਹਿ ਵਿੱਚ।
ਪ੍ਰਸ਼ਨ 6. ਧਰਤੀ ਦੀ ਕਿਹੜੀ ਤਹਿ ਪੌਦਿਆਂ ਦੇ ਵਧਣ-ਫੁੱਲਣ ਵਿੱਚ ਸਹਾਈ ਹੁੰਦੀ ਹੈ ?
ਉੱਤਰ-ਏ-ਹੋਰੀਜ਼ਨ ਤਹਿ।
ਪ੍ਰਸ਼ਨ 7. ਭੂਮੀ ਦੀ ਸਭ ਤੋਂ ਉਪਰਲੀ ਤਹਿ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ—ਉਪਰਲੀ ਤਹਿ ।
ਪ੍ਰਸ਼ਨ 8 . ਕਿਸ ਤਰ੍ਹਾਂ ਦੀ ਭੂਮੀ ਵਿਚ ਵੱਡੇ ਕਣਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ-ਰੇਤਲੀ ਭੂਮੀ ਵਿੱਚ।
ਪ੍ਰਸ਼ਨ 9. ਕਿਸ ਤਰ੍ਹਾਂ ਦੀ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ?
ਉੱਤਰ-ਲੈਟਰਾਈਟ ਮਿੱਟੀ ਵਿੱਚ
ਪ੍ਰਸ਼ਨ 10. ਸੇਮ, ਖਾਰੇਪਣ ਅਤੇ ਲੂਣੇਪਨ ਦੀ ਸਮੱਸਿਆ ਪੰਜਾਬ ਦੇ ਕਿਹੜੇ ਇਲਾਕਿਆਂ ਵਿਚ ਪਾਈ ਜਾਂਦੀ ਹੈ ?
ਉੱਤਰ-ਕੇਂਦਰੀ ਪੰਜਾਬ ਵਿੱਚ।
ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿਚ ਦਿਉ :
ਪ੍ਰਸ਼ਨ 1. ਭੂਮੀ ਦੀ ਪਰਿਭਾਸ਼ਾ ਦਿਉ।
ਉੱਤਰ-ਧਰਤੀ ਦੀ ਉੱਪਰਲੀ ਤਹਿ, ਜਿਸ ਵਿੱਚ ਖੇਤੀ ਕੀਤੀ ਜਾਂਦੀ ਹੈ, ਨੇ ਭੂਮੀ ਕਿਹਾ ਜਾਂਦਾ ਹੈ ।
ਪ੍ਰਸ਼ਨ 2. ਭੂਮੀ ਦੀ ਰਚਨਾ ਵਿੱਚ ਕਿਹੜੇ-ਕਿਹੜੇ ਕਾਰਕ ਸਹਾਇਤਾ ਕਰਦੇ ਹਨ ?
ਉੱਤਰ-ਭੂਮੀ ਦੀ ਰਚਨਾ ਵਿਚ ਚੱਟਾਨਾਂ ਅਤੇ ਜਲਵਾਯੂ ਆਦਿ ਕਈ ਕਾਰਕ ਸਹਾਇਤਾ ਕਰਦੇ ਹਨ।
ਪ੍ਰਸ਼ਨ 3. ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-ਹਵਾ, ਬਾਰਿਸ਼, ਤਾਪਮਾਨ ਅਤੇ ਨਮੀ ਵਰਗੇ ਕਾਰਕ ਭੂਮੀ ਨੂੰ ਪ੍ਰਭਾਵਿਤ ਕਰਦੇ ਹਨ।
ਪ੍ਰਸ਼ਨ 4. ਭੂਮੀ ਦੀਆਂ ਵੱਖ-ਵੱਖ ਤਹਿਆਂ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ ਭੂਮੀ ਦੀਆਂ ਵੱਖ-ਵੱਖ ਤਹਿਆਂ ਹੁੰਦੀਆਂ ਹਨ । ਇਹ ਤਹਿਆਂ ਸੁਭਾਅ ਅਤੇ ਰਸਾਇਣਿਕ ਨਜ਼ਰੀਏ ਨਾਲ ਵੱਖ-ਵੱਖ ਹੁੰਦੀਆਂ ਹਨ। ਜਿਵੇਂ ਸਭ ਤੋਂ ਉਪਰਲੀ ਤਹਿ ਨੂੰ 'ਏ ਹੌਰੀਜ਼ਨ' ਕਿਹਾ ਜਾਂਦਾ ਹੈ।
ਪ੍ਰਸ਼ਨ 5. ਰੇਤਲੀ ਅਤੇ ਡਾਕਰ ਭੂਮੀ ਵਿੱਚ ਕੀ ਫ਼ਰਕ ਹੈ ?
ਉੱਤਰ-ਰੇਤਲੀ ਭੂਮੀ ਵਿੱਚ ਵੱਡੇ ਕਣਾਂ ਦੀ ਮਾਤਰਾਂ ਜ਼ਿਆਦਾ ਹੁੰਦੀ ਹੈ। "ਤਲੀ ਭੂਮੀ ਪਾਣੀ ਬਹੁਤ ਚਲਦੀ ਜ਼ੀਰ ਜਾਂਦੀ ਹੈ ਪਰ ਡਾਕਰ ਜ਼ਮੀਨਾਂ ਪਾਣੀ ਦੀ ਵਾਤਰਾ ਨੂੰ ਜ਼ਿਆਦਾ ਸੋਕ ਸਕਦੀਆਂ ਹਨ।
ਪ੍ਰਸ਼ਨ 6 ਮੱਲ੍ਹੜ ਕਿਸ ਨੂੰ ਆਖਦੇ ਹਨ ?
ਉੱਤਰ-ਭੋਂ ਜੀਵਿਕ ਪਦਾਰਥ ਬੂਟਿਆਂ ਦੀਆਂ ਜੜ੍ਹਾਂ, ਪੱਤਿਆਂ ਅਤੇ ਘਾਹ ਦੇ ਗਲਣ-ਸੜਣ ਤੋਂ ਬਣਦਾ ਹੈ। ਅਜਿਹੇ ਵਿਘਟਿਤ ਹੋਏ ਗਲੇ-ਸੜੇ ਪਦਾਰਥਾਂ ਤਲ੍ਹੜ (ਹਿਊਮਸ) ਕਹਿੰਦੇ ਹਨ।
ਪ੍ਰਸ਼ਨ 7. ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ ਦੂਸਰੇ ਨਾਲੋਂ ਕਿਸ ਆਧਾਰ ਤੇ ਹੁੰਦੀਆਂ ਹਨ ?
ਉੱਤਰ-ਭੂਮੀ ਦੀਆਂ ਵੱਖ-ਵੱਖ ਤਹਿਆਂ (Texture) ਅਤੇ ਰਸਾਇਣਿਕ ਨਜ਼ਰੀਏ ਨਾਲ ਵੱਖ ਹੁੰਦੀਆਂ ਹਨ।
ਪ੍ਰਸ਼ਨ 8. ਭੂਮੀ ਦੀ ਉਪਰਲੀ ਤਹਿ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ-ਭੂਮੀ ਦੀ ਉਪਰਲੀ ਤਹਿ ਦਾ ਰੰਗ ਗੂੜਾ ਹੁੰਦਾ ਹੈ ਕਿਉਂਕਿ ਇਸ ਵਿਚ ਮੱਲ੍ਹੜ (Humus) ਅਤੇ ਖਣਿਜਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਪ੍ਰਸ਼ਨ 9. ਮੈਰਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਕਿਉਂ ਮੰਨੀ ਜਾਂਦੀ ਹੈ ?
ਉੱਤਰ-ਮੈਰਾ ਜ਼ਮੀਨ ਖੇਤੀਬਾੜੀ ਦੀ ਨਜ਼ਰੀਏ ਤੋਂ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਸ ਵਿੱਚ ਪਾਣੀ ਨੂੰ ਸੋਕਣ ਦੀ ਸਮਰੱਥਾ ਤਸੱਲੀਬਖਸ਼ ਹੁੰਦੀ ਹੈ।
ਪ੍ਰਸ਼ਨ 10. ਸਮੇਂ ਦੇ ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ?
ਉੱਤਰ-ਸਮੇਂ ਦੇ ਨਾਲ-ਨਾਲ ਮਿੱਟੀ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਜਿਵੇਂ ਉਪਜਾਊ ਸ਼ਕਤੀ ਦਾ ਘੱਟ ਹੋਣਾ, ਭੌਂ-ਖੋਰ ਅਤੇ ਸੇਮ ਆਦਿ। ਇਸ ਤੋਂ ਇਲਾਵਾ ਮਿੱਟੀ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਹਿਸਾਬੀ ਵਰਤੋਂ ਕਾਰਨ ਜ਼ਹਿਰੀਲੇ ਤੱਤ ਵੀ ਵਧੇਰੇ ਮਾਤਰਾ ਵਿੱਚ ਪਾਏ ਜਾ ਰਹੇ ਹਨ ਜੋ ਮਿੱਟੀ ਰਾਹੀਂ ਸਾਡੀਆਂ ਖਾਣ-ਪੀਣ ਦੀਆਂ ਵਸਤੂਆਂ ਵਿੱਚ ਸ਼ਾਮਲ ਹੋ ਜਾਂਦੇ ਹਨ।
(ੲ) ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ ਜਾਂ ਛੇ ਵਾਕਾਂ ਵਿੱਚ ਦਿਉ :-
ਪ੍ਰਸ਼ਨ 1. ਭੂਮੀ ਵਿਚ ਮੌਜੂਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਇਸਨੂੰ ਕਿੰਨੇ ਹਿੱਸਿਆਂ ਵਿਚ ਵੰਡੀਆ ਜਾ ਸਕਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-ਕਣਾਂ ਦਾ ਆਕਾਰ (size) ਤੇ ਭੂਮੀ ਦੀਆਂ ਕਿਸਮਾਂ :—ਭੂਮੀ ਵਿੱਚ ਮੌਜੂਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ :-
1. ਰੇਤਲੀ ਭੂਮੀ (Sandy Soil) :- ਇਸ ਭੂਮੀ ਵਿੱਚ ਵੱਡੇ ਕਣਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਜ਼ਮੀਨ ਦੇ ਕਣ ਵੱਡੇ ਆਕਾਰ ਦੇ ਹੋਣ ਕਰਕੇ ਹਵਾ ਨਾਲ ਭਰੇ ਰਹਿੰਦੇ ਹਨ ਅਤੇ ਇਹਨਾਂ ਵਿੱਚ ਪਾਣੀ ਬਹੁਤ ਜਲਦੀ ਜ਼ੀਰ ਜਾਂਦਾ ਹੈ
2. ਡਾਕਰ ਜਾਂ ਚੀਕਣੀ ਭੂਮੀ (Clay Soil) :- ਇਸ ਭੂਮੀ ਵਿੱਚ ਛੋਟੇ ਕਣ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਹਵਾ ਦੀ ਮਾਤਰਾ ਘੱਟ ਹੁੰਦੀ ਹੈ । ਇਹ ਜ਼ਮੀਨ ਪਾਣੀ ਦੀ ਮਾਤਰਾ ਨੂੰ ਜ਼ਿਆਦਾ ਸੋਕ ਸਕਦੀਆਂ ਹਨ । ਇਨ੍ਹਾਂ ਜ਼ਮੀਨਾਂ ਨੂੰ ਭਾਰੀਆਂ ਜ਼ਮੀਨਾਂ ਵੀ ਕਿਹਾ ਜਾਂਦਾ ਹੈ।
3. ਮੈਰਾ ਭੂਮੀ (Loam Soil ) :— ਇਹ ਭੂਮੀ ਰੇਤਲੇ, ਚੀਕਣੇ ਅਤੇ ਸਿਲਟ ਕਣਾਂ ਦੇ ਮਿਸ਼ਰਣ ਤੋਂ ਬਣੀ ਹੁੰਦੀ ਹੈ। ਇਹ ਜ਼ਮੀਨ ਖੇਤੀ ਬਾੜੀ ਦੇ ਨਜ਼ਰੀਏ ਤੋਂ ਵਧੀਆ ਮੰਨੀ ਜਾਂਦੀ ਹੈ।
ਪ੍ਰਸ਼ਨ 2. ਪੰਜਾਬ ਸੂਬੇ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-ਭੂਮੀ ਦੀ ਕਿਸਮ ਅਨੁਸਾਰ ਪੰਜਾਬ ਦੀ ਵੰਡ-ਭੂਮੀ ਦੀਆਂ ਕਿਸਮਾਂ ਦੇ ਹਿਸਾਬ ਨਾਲ ਪੰਜਾਬ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ
1. ਦੱਖਣੀ-ਪੱਛਮੀ ਪੰਜਾਬ :- ਪੰਜਾਬ ਦੇ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਫਿਰੋਜ਼ਪੁਰ ਦੇ ਕੁੱਝ ਹਿੱਸੇ ਇਸ ਜ਼ੋਨ ਵਿਚ ਆਉਂਦੇ ਹਨ। ਇਸ ਹਿੱਸੇ ਵਿੱਚ ਰੇਤਲੀ ਭੂਮੀ ਪਾਈ ਜਾਂਦੀ ਹੈ। ਇਹ ਭੂਮੀ ਜ਼ਿਆਦਾਤਰ ਰੇਤਲੀ ਮੈਰਾ ਤੇ ਸਿਲਟ ਕਣਾਂ ਤੋਂ ਬਣੀ ਹੁੰਦੀ ਹੈ। ਇਸ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ। ਹਵਾ ਦੁਆਰਾ ਤੋਂ ਖੋਰ ਇਹਨਾਂ ਇਲਾਕਿਆਂ ਵਿਚ ਮੁੱਖ ਸਮੱਸਿਆ ਹੈ। ਇਹ ਕਣਕ, ਝੋਨਾ, ਕਪਾਹ ਆਦਿ ਫ਼ਸਲਾਂ ਲਈ ਢੁੱਕਵੀਆਂ ਹਨ।
2. ਕੇਂਦਰੀ ਪੰਜਾਬ :-ਪੰਜਾਬ ਦੇ ਸਾਰੇ ਕੇਂਦਰੀ ਜ਼ਿਲ੍ਹੇ ਜਿਵੇਂ ਲੁਧਿਆਣਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ ਆਦਿ ਇਸ ਹਿੱਸੇ ਵਿਚ ਆਉਂਦੇ ਹਨ। ਇਸ ਭੂਮੀ ਵਿੱਚ ਰੇਤਲੀ ਮੈਰਾ ਤੇ ਚੀਕਣੀ ਮਿੱਟੀ ਪਾਈ ਜਾਂਦੀ ਹੈ। ਇੱਥੇ ਕਈ ਇਲਾਕਿਆਂ ਵਿਚ ਸੇਮ, ਖਾਰੇਪਣ ਅਤੇ ਲੂਣੇਪਣ ਦੀ ਸਮੱਸਿਆ ਪਾਈ ਜਾਂਦੀ ਹੈ। ਇਹ ਕਣਕ, ਝੋਨਾ, ਸਬਜੀਆਂ, ਆਦਿ ਫ਼ਸਲਾਂ ਲਈ ਢੁੱਕਵੀਆਂ ਹਨ।
3. ਉੱਤਰ ਪੂਰਬੀ :- ਇਸ ਜ਼ੋਨ ਵਿਚ ਨੀਮ ਪਹਾੜੀ ਇਲਾਕੇ ਜਿਵੇਂ ਗੁਰਦਾਸਪੁਰ ਦੇ ਪੂਰਬੀ ਹਿੱਸੇ, ਹੁਸ਼ਿਆਰਪੁਰ ਅਤੇ ਰੋਪੜ ਦੇ ਇਲਾਕੇ ਪਾਏ ਜਾਂਦੇ ਹਨ ਜਿਥੇ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ। ਇੱਥੇ ਪਾਣੀ ਦੁਆਰਾ ਭੌਂ ਖੋਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਇਹ ਕਣਕ, ਝੋਨਾ, ਮੱਕੀ, ਫ਼ਲਾਂ ਆਦਿ ਫ਼ਸਲਾਂ ਲਈ ਢੁੱਕਵੀਆਂ ਹਨ।
ਪ੍ਰਸ਼ਨ 3. ਭਾਰਤ ਵਿਚ ਕਿੰਨੇ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ?
ਉੱਤਰ-ਭਾਰਤ ਵਿੱਚ ਭੂਮੀ ਦੀਆਂ ਵੱਖ-ਵੱਖ ਕਿਸਮਾਂ:-
1. ਲੈਟਰਾਈਟ ਮਿੱਟੀ (Laterite Soil) :—ਇਹ ਜ਼ਮੀਨਾਂ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈਆਂ ਜਾਂਦੀਆਂ ਹਨ ਜਿਵੇਂ ਦੱਖਣੀ ਮਹਾਂਰਾਸ਼ਟਰ, ਉੜੀਸਾ ਅਤੇ ਪੱਛਮ ਬੰਗਾਲ ਦੇ ਕੁੱਝ ਹਿੱਸੇ, ਕੇਰਲ, ਅਸਾਮ, ਆਦਿ ਇਨ੍ਹਾਂ ਵਿੱਚ ਤੇਜ਼ਾਬੀ ਮਾਦਾ ਜ਼ਿਆਦਾ ਹੁੰਦਾ ਹੈ। ਇਹ ਚਾਹ, ਨਾਰੀਅਲ ਆਦਿ ਫ਼ਸਲਾਂ ਲਈ ਢੁੱਕਵੀਆਂ ਹਨ।
2. ਕਛਾਰੀ ਮਿੱਟੀ (Alluvial Soil) :- ਇਹ ਜ਼ਮੀਨ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ'ਆਦਿ ਵਿੱਚ ਪਾਈ ਜਾਂਦੀ ਹੈ। ਇਹ ਦੇਸ਼ ਦੇ ਲਗਪਗ 45% ਹਿੱਸੇ ਵਿੱਚ ਪਾਈ ਜਾਂਦੀ ਹੈ। ਇਹ ਨਦੀਆਂ ਅਤੇ ਨਹਿਰਾਂ ਦੁਆਰਾ ਵਿਛਾਈ ਗਈ ਮਿੱਟੀ ਦੀਆਂ ਤਹਿਆਂ ਤੋਂ ਬਣੀਆਂ ਹੁੰਦੀਆਂ ਹਨ। ਇਹ ਕਣਕ, ਝੋਨਾ, ਮੱਕੀ, ਗੰਨਾ, ਕਪਾਹ ਆਦਿ ਫ਼ਸਲਾਂ ਲਈ ਢੁੱਕਵੀਆਂ ਹਨ।
3. ਕਾਲੀ ਮਿੱਟੀ (Black Soil) :- ਕਾਲੀ ਮਿੱਟੀ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ। ਇਹ ਮਹਾਂਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ। ਇਹ ਦੇਸ਼ ਦੇ ਲਗਪਗ 16.6% ਹਿੱਸੇ ਵਿੱਚ ਪਾਈ ਜਾਂਦੀ ਹੈ। ਇਨ੍ਹਾਂ ਦਾ ਰੰਗ ਗੂੜਾ ਕਾਲਾ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਅਤੇ ਲੂਣ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਕਣਕ, ਕਪਾਹ, ਅਲਸੀ ਆਦਿ ਫ਼ਸਲਾਂ ਲਈ ਢੁੱਕਵੀਆਂ ਹਨ।
4. ਲਾਲ ਮਿੱਟੀ (Red Soil) :— ਇਹ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕੇ ਜਿਵੇਂ ਕਰਨਾਟਕ ਦੇ ਕੁੱਝ ਹਿੱਸੇ, ਦੱਖਣੀ ਪੂਰਬੀ ਮਹਾਂਰਾਸ਼ਟਰ, ਪੂਰਬੀ ਆਂਧਰ ਪ੍ਰਦੇਸ਼ ਆਦਿ ਵਿੱਚ ਪਾਈ ਜਾਂਦੀ ਹੈ। ਇਸ ਵਿੱਚ ਆਇਰਨ ਆਕਸਾਈਡ (Iron oxide) ਯਾਨਿ ਲੋਹਾ ਤੱਤ ਵਧੇਰੇ ਮਾਤਰਾ ਵਿੱਚ ਹੁੰਦਾ ਹੈ। ਇਹ ਕਣਕ, ਕਪਾਹ, ਝੋਨਾ, ਤੰਬਾਕੂ ਆਦਿ ਫ਼ਸਲਾਂ ਲਈ ਢੁੱਕਵੀਆਂ ਹਨ।
5. ਪਠਾਰੀ ਮਿੱਟੀ (Mountain Soil) :- ਇਹ ਜ਼ਮੀਨ ਹਿਮਾਲਿਆ ਦੇ ਇਲਾਕੇ ਵਿੱਚ ਪਾਈ ਜਾਂਦੀ ਹੈ। ਇਹ ਉੱਤਰੀ ਭਾਰਤ ਦੇ ਠੰਡੇ ਅਤੇ ਖੁਸ਼ਕ ਇਲਾਕੇ ਵਿੱਚ ਮਿਲਦੀ ਹੈ। ਇਹ ਕਣਕ, ਮੱਕੀ, ਬਾਜਰਾ, ਫ਼ਲਦਾਰ ਬੂਟੇ, ਚਾਹ, ਕੋਕੋ ਆਦਿ ਫ਼ਸਲਾਂ ਲਈ ਢੁੱਕਵੀਆਂ ਹਨ।
6. ਰੇਤਲੀ ਮਿੱਟੀ (Desert Soil) :- ਇਹ ਜ਼ਮੀਨ ਰਾਜਸਥਾਨ ਅਤੇ ਇਸ ਦੇ ਨਾਲ ਲਗਦੇ ਪੰਜਾਬ ਅਤੇ ਹਰਿਆਣਾ ਵਿੱਚ ਪਾਈ ਜਾਂਦੀ ਹੈ । ਇਹ ਕਣਕ, ਮੱਕੀ, ਜੌਂ, ਕਪਾਹ ਆਦਿ ਫਸਲਾਂ ਲਈ ਢੁੱਕਵੀਆਂ ਹਨ।
ਪ੍ਰਸ਼ਨ 4. ਭੂਮੀ ਨਾਲ ਸੰਬੰਧਿਤ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ?
ਉੱਤਰ-ਸਮੇਂ ਦੇ ਨਾਲ-ਨਾਲ ਮਿੱਟੀ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਜਿਵੇਂ—
1. ਉਪਜਾਊ ਸ਼ਕਤੀ ਦਾ ਘੱਟ ਹੋਣਾ।
2. ਭੋਂ-ਖੋਰ ਅਤੇ ਸੇਮ ਆਦਿ।
ਇਸ ਤੋਂ ਇਲਾਵਾ ਮਿੱਟੀ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਹਿਸਾਬੀ ਵਰਤੋਂ ਕਾਰਣ ਜ਼ਹਿਰੀਲੇ ਤੱਤ ਵੀ ਵਧੇਰੇ ਮਾਤਰਾ ਵਿੱਚ ਪਾਏ ਜਾ ਰਹੇ ਹਨ ਜੋ ਮਿੱਟੀ ਰਾਹੀਂ ਸਾਡੀਆਂ ਖਾਣ-ਪੀਣ ਦੀਆਂ ਵਸਤੂਆਂ ਵਿੱਚ ਸ਼ਾਮਲ ਹੋ ਜਾਂਦੇ ਹਨ।
ਪ੍ਰਸ਼ਨ 5. ਭੂਮੀ ਦੀ ਕਿਸਮ ਦੇ ਹਿਸਾਬ ਨਾਲ ਉਸ ਵਿੱਚ ਹੋਣ ਵਾਲੀਆਂ ਫ਼ਸਲਾਂ ਬਾਰੇ ਦੱਸੋ।
ਉੱਤਰ-ਭੂਮੀ ਦੀ ਕਿਸਮ ਦੇ ਹਿਸਾਬ ਉਸ ਵਿਚ ਹੋਣ ਵਾਲੀ ਫ਼ਸਲਾਂ ਹੇਠ ਲਿਖੇ ਅਨੁਸਾਰ ਹਨ :-
1. ਲੈਟਰਾਈਟ ਮਿੱਟੀ-ਇਹ ਮਿੱਟੀ ਚਾਹ ਤੇ ਨਾਰੀਅਲ ਆਦਿ ਫਸਲਾਂ ਲਈ ਢੁਕਵੀਂ ਹੈ।
2. ਕਛਾਰੀ ਮਿੱਟੀ — ਕਣਕ, ਝੋਨੇ, ਮੱਕੀ, ਗੰਨਾ ਤੇ ਕਪਾਹ ਆਦਿ ਫ਼ਸਲਾਂ ਇਸ ਮਿੱਟੀ ਲਈ ਢੁੱਕਵੀਆਂ ਹਨ।
3. ਕਾਲੀ ਮਿੱਟੀ-ਕਣਕ, ਕਪਾਹ ਤੇ ਅਲਸੀ ਆਦਿ ਫ਼ਸਲਾਂ ਲਈ ਢੁਕਵੀ ਹੈ।
4. ਲਾਲ ਮਿੱਟੀ—ਕਣਕ, ਕਾਪਹ, ਝੋਨੇ ਤੇ ਤੰਬਾਕੂ ਆਦਿ ਫ਼ਸਲਾਂ ਲਈ ਢੁਕਵੀਂ ਹੈ।
5. ਪਠਾਰੀ ਮਿੱਟੀ-ਇਹ ਮਿੱਟੀ ਕਣਕ, ਮੱਕੀ, ਬਾਜਰਾ, ਫ਼ਲਦਾਰ ਬੂਟੇ, ਚਾਹ ਤੇ ਕੋਕੋ ਆਦਿ ਫ਼ਸਲਾਂ ਲਈ ਢੁਕਵੀਂ ਹੈ।
6. ਰੇਤਲੀ ਮਿੱਟੀ-ਇਹ ਮਿੱਟੀ ਕਣਕ, ਮੱਕੀ, ਜੌਂ ਅਤੇ ਕਪਾਹ ਆਦਿ ਫਸਲਾਂ ਲਈ ਢੁਕਵੀ ਹੈ।
Comments
Post a Comment
LEAVE YOUR EXPERIENCE