Study material: ਖੇਤੀਬਾੜੀ ਜਮਾਤ 6 ਵੀਂ ਅਧਿਆਇ 3 ਫਸਲਾਂ ਦੀ ਵੰਡ



ਫਸਲਾਂ ਦੀ ਵੰਡ 

 ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ :--


ਪ੍ਰਸ਼ਨ 1. ਮੂਲੀ ਦੇ ਪਰਿਵਾਰਿਕ ਸਮੂਹ ਦੀ ਫ਼ੈਮਿਲੀ ਦਾ ਨਾਂ ਦੱਸੋ।

ਉੱਤਰ-ਸਰ੍ਹੋਂ (ਕਰੂਸੀਫਰੀ) ਪਰਿਵਾਰਿਕ ਸਮੂਹ

ਪ੍ਰਸ਼ਨ 2. ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।

ਉੱਤਰ—ਲੂਸਣ, ਜਵੀ।

ਪ੍ਰਸ਼ਨ 3. ਦੋ ਖੰਡ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।

ਉੱਤਰ-ਕਮਾਦ ਤੇ ਚੁਕੰਦਰ।

ਪ੍ਰਸ਼ਨ 4. ਸਾਉਣੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।

ਉੱਤਰ-ਮੂੰਗਫਲੀ ਤੇ ਸੋਇਆਬੀਨ।

ਪ੍ਰਸ਼ਨ 5. ਹਾੜੀ ਦੀਆਂ ਦੋ ਫਸਲਾਂ ਦੇ ਨਾਂ ਦੱਸੋ।

ਉਤੱਰ-ਤਾਰਾਮੀਰਾ ਤੇ ਅਲਸੀ।

ਪ੍ਰਸ਼ਨ 6. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ ?

ਉੱਤਰ-ਦਾਲ (ਲੈਗੂਮਨੋਸੀ ) ਪਰਿਵਾਰਿਕ ਸਮੂਹ ।

ਪ੍ਰਸ਼ਨ 7. ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?

ਉੱਤਰ-ਦਾਲ (ਲੈਗੂਮਨੋਸੀ) ਪਰਿਵਾਰਿਕ ਫੈਮਿਲੀ ਵਿੱਚ।

ਪ੍ਰਸ਼ਨ 8. ਕਿਹੜੀਆਂ ਫ਼ਸਲਾਂ ਨੂੰ ਹਰੀ ਖਾਦ ਵਾਸਤੇ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ ?

ਉੱਤਰ-ਫਲੀਦਾਰ ਫ਼ਸਲਾਂ।

ਪ੍ਰਸ਼ਨ 9. ਗਰਮ ਜਲਵਾਯੂ (Tropical) ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ।

ਉੱਤਰ—ਕਮਾਦ, ਕਪਾਹ ਤੇ ਝੋਨਾ ਆਦਿ।

ਪ੍ਰਸ਼ਨ 10. ਮੁੱਖ ਫਸਲਾਂ ਦੇ ਵਿਚਕਾਰ ਬਚਦੇ ਸਮੇਂ ਵਿੱਚ ਬੀਜੀ ਜਾਣ ਵਾਲੀਆਂ ਫਸਲਾਂ ਨੂੰ ਕੀ ਕਿਹਾ ਜਾਂਦਾ ਹੈ ?

ਉੱਤਰ-ਅੰਤਰ ਫ਼ਸਲਾਂ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ—

ਪ੍ਰਸ਼ਨ 1. ਫਸਲ ਕਿਸ ਨੂੰ ਕਹਿੰਦੇ ਹਨ ?

ਉੱਤਰ-ਆਰਥਕ ਜਾਂ ਵਪਾਰਕ ਮਹੱਤਵ ਵਾਲੇ ਪੌਦਿਆਂ ਦੇ ਸਮੂਹ ਨੂੰ ਜਦੋਂ ਕਿਸੇ ਖਾਸ ਮੰਤਵ ਲਈ ਉਗਾਇਆ ਜਾਂਦਾ ਹੈ ਤਾਂ ਉਹ ਫ਼ਸਲ ਦਾ ਨਾਂ ਦਿੱਤਾ ਜਾਂਦਾ ਹੈ। ਜਿਵੇਂ ਕਿ ਕਣਕ ਦੇ ਪੌਦਿਆਂ ਨੂੰ ਜਦੋਂ ਖੇਤ ਵਿੱਚ ਉਸ ਦੇ ਦਾਣਿਆਂ ਲਈ ਉਗਾਇਆ ਜਾਂਦਾ ਹੈ ਤਾਂ ਉਹ ਕਣਕ ਦੀ ਫ਼ਸਲ ਅਖਵਾਉਂਦੇ ਹਨ।

ਪ੍ਰਸ਼ਨ 2. ਫ਼ਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ ?

ਉੱਤਰ—ਫ਼ਸਲਾਂ ਦੀ ਵੰਡ ਦੇ ਕਾਰਨ:—ਫ਼ਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਤਾਂਕਿ ਉਹਨਾਂ ਨਾਲ ਸੰਬੰਧਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਆਸਾਨ ਕੀਤਾ ਜਾ ਸਕੇ।

ਪ੍ਰਸ਼ਨ 3. ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਬਾਰੇ ਦੱਸੋ ।

ਉੱਤਰ— ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਮਾਂਹ, ਅਰਹਰ, ਛੋਲੇ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ। ਇਸ ਫ਼ੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਇਹਨਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ। ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫ਼ੈਕਟਰੀਆਂ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 4. ਅੰਤਰ ਫ਼ਸਲਾਂ ਕੀ ਹੁੰਦੀਆਂ ਹਨ ?

ਉੱਤਰ-ਅੰਤਰ ਫ਼ਸਲਾਂ (Inter crops) :—ਇਹਨਾਂ ਫ਼ਸਲਾਂ ਨੂੰ ਕਿਸੇ ਮੁੱਖ ਫ਼ਸਲ ਦੀਆਂ ਕਤਾਰਾਂ ਵਿੱਚ ਖਾਲੀ ਬਚਦੀ ਜਗ੍ਹਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ ਜਿਵੇਂ ਕਿ ਕਪਾਹ ਵਿੱਚ ਮੂੰਗੀ।

ਪ੍ਰਸ਼ਨ 5. ਟ੍ਰੈਪ (Trap) ਫ਼ਸਲਾਂ ਕੀ ਹੁੰਦੀਆਂ ਹਨ ?

ਉੱਤਰ-ਟੈਪ (Trap) ਫ਼ਸਲਾਂ ਨੂੰ ਮੁੱਖ ਫ਼ਸਲ ਵਿੱਚ ਹਾਨੀਕਾਰਕ ਕੀੜਿਆਂ ਨੂੰ ਆਕਰਸ਼ਤ ਕਰਨ ਲਈ ਬੀਜਿਆ ਜਾਂਦਾ ਹੈ ਕਿਉਂਕਿ ਕੀੜੇ ਇਹਨਾਂ ਫ਼ਸਲਾਂ ਨੂੰ ਮੁੱਖ ਫ਼ਸਲ ਨਾਲੋਂ ਵਧੇਰੇ ਪਸੰਦ ਕਰਦੇ ਹਨ। ਇਨ੍ਹਾਂ ਫ਼ਸਲਾਂ ਨੂੰ ਮੰਤਵ ਪੂਰਾ ਹੋਣ ਉਤੇ ਪੁੱਟ ਦਿੱਤਾ ਜਾਂਦਾ ਹੈ। ਜਿਵੇਂ ਕਿ ਕਮਾਦ ਵਿੱਚ ਮੱਕੀ।

ਪ੍ਰਸ਼ਨ 6. ਇੱਕ-ਸਾਲੀ ਅਤੇ ਬਹੁ-ਸਾਲੀ ਫ਼ਸਲਾਂ ਵਿਚ ਕੀ ਅੰਤਰ ਹੈ ?



ਪ੍ਰਸ਼ਨ 7. ਸੰਕਟ-ਕਾਲ ਫਸਲਾਂ ਕੀ ਹੁੰਦੀਆਂ ਹਨ ?

ਉੱਤਰ-ਸੰਕਟ-ਕਾਲ (Catch or Emergency) ਫ਼ਸਲਾਂ -ਇਹ ਫ਼ਸਲਾ ਬਹੁਤ ਛੇਤੀ ਵਧਦੀਆਂ ਹਨ ਅਤੇ ਇਹਨਾਂ ਨੂੰ ਦੋ ਮੁੱਖ ਫਸਲਾਂ ਦੇ ਵਿਚਕਾਰ ਬਚਦ ਸਮੇਂ ਵਿੱਚ ਜਾਂ ਕਿਸੇ ਮੁੱਖ ਫ਼ਸਲ ਦੇ ਖਰਾਬ ਹੋਣ ਦੀ ਸੂਰਤ ਵਿੱਚ ਬੀਜਿਆ ਜਾਂਦਾ ਹੈ। ਜਿਵੇਂ ਕਿ ਤੋਰੀਆ, ਸੱਠੀ ਮੱਕੀ, ਸੱਠੀ ਮੂੰਗੀ ਆਦਿ।

ਪ੍ਰਸ਼ਨ 8. ਧਾਗੇ ਵਾਲੀਆਂ ਫ਼ਸਲਾਂ ਨੂੰ ਕਿਸ ਉਦਯੋਗ ਵਿੱਚ ਵਰਤਿਆ ਜਾਂਦਾ ਹੈ ? ਉਦਾਹਰਣ ਸਹਿਤ ਲਿਖੋ।

ਉੱਤਰ-ਧਾਗੇ (Fibre) ਵਾਲੀਆਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ ਜਿਸ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਕਪਾਹ, ਸਣ ਅਤੇ ਪਟਸਨ ਮੁੱਖ ਫ਼ਸਲਾਂ ਹਨ।

ਪ੍ਰਸ਼ਨ 9. ਬੰਨ੍ਹੇ ਤੇ ਬੀਜਣ ਲਈ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ?

ਉੱਤਰ—ਬੰਨ੍ਹੇ ਉਤੇ ਬੀਜਣ ਵਾਲੀਆਂ ਫ਼ਸਲਾਂ (Border crops) ਨੂੰ ਖੇਤ ਦੇ ਚਾਰੇ ਪਾਸੇ ਬੰਨ੍ਹਿਆਂ ਉੱਤੇ ਲਾਇਆ ਜਾਂਦਾ ਹੈ ਤਾਂਕਿ ਇਹ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋ ਬਚਾ ਹੋ ਸਕੇ ਅਤੇ ਇਸ ਤੋਂ ਕੁਝ ਵਾਧੂ ਆਮਦਨ ਵੀ ਹੋਵੇ। ਜਿਵੇਂ ਕਿ ਅਰਹਰ, ਜੰਤਰ ਆਦਿ।

ਪ੍ਰਸ਼ਨ 10. ਗਰਮ ਅਤੇ ਠੰਡੇ ਜਲਵਾਯੂ ਦੀਆਂ ਫ਼ਸਲਾਂ ਦੇ ਉਦਾਹਰਣ ਦਿਉ।

ਉੱਤਰ-ਗਰਮ ਜਲਵਾਯੂ (Tropical) ਦੀਆਂ ਫ਼ਸਲਾਂ—ਇਹ ਫ਼ਸਲਾਂ ਗਰਮ ਇਲਾਕਿਆਂ ਵਿੱਚ ਹੁੰਦੀਆਂ ਹਨ ਜਿੱਥੇ ਠੰਡ ਨਹੀਂ ਪੈਂਦੀ। ਜਿਵੇਂ ਕਿ ਕਮਾਦ, ਕਪਾਹ, ਝੋਨਾ, ਆਦਿ।

ਠੰਡੇ ਜਲਵਾਯੂ (Temperate) ਦੀਆਂ ਫ਼ਸਲਾਂ—ਇਹ ਫ਼ਸਲਾਂ ਠੰਡੇ ਇਲਾਕਿਆਂ ਵਿੱਚ ਹੁੰਦੀਆਂ ਹਨ ਜਿੱਥੇ ਠੰਡ ਦਾ ਪੈਣਾ ਨਿਸ਼ਚਿਤ ਹੁੰਦਾ ਹੈ। ਜਿਵੇਂ ਕਿ ਕਣਕ, ਜੌਂ ਆਦਿ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ—

ਪ੍ਰਸ਼ਨ 1. ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਬਾਰੇ ਵਿਸਤਾਰ ਨਾਲ ਦੱਸੋ ।

ਉੱਤਰ— ਦਾਲ ਜਾਂ ਲੈਗੂਮਨੋਸੀ ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਮਾਂਹ, ਅਰਹਰ, ਛੋਲੇ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ। ਇਸ ਫ਼ੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਇਹਨਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ। ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਵੀ ਕਿਹਾ ਜਾਂਦਾ ਹੈ।

ਪ੍ਰਸ਼ਨ2. ਹਰੀ ਖਾਦ ਵਾਲੀਆਂ ਫਸਲਾਂ ਤੇ ਨੋਟ ਲਿਖੋ।

ਉੱਤਰ-ਹਰੀ ਖਾਦ ਵਾਲੀਆਂ ਫਸਲਾਂ ਦੇ ਪੌਦੇ ਫਲੀਦਾਰ ਹੁੰਦੇ ਹਨ ਜੋ ਕਿ ਹਵਾ ਵਿਚ ਮੌਜੂਦ ਨਾਈਟ੍ਰੋਜਨ ਨੂੰ ਜਮੀਨ ਵਿਚ ਜਮ੍ਹਾਂ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਫਸਲਾਂ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਬੀਜੀਆਂ ਜਾਂਦੀਆਂ ਹਨ ਅਤੇ ਹਰੀਆਂ ਹੀ ਖੇਤ ਵਿਚ ਵਾਹ ਦਿੱਤੀਆਂ ਜਾਂਦੀਆਂ ਹਨ ਜਿਵੇਂ ਸਣ, ਜੰਤਰ (ਢਾਂਚਾ) ਆਦਿ।

ਪ੍ਰਸ਼ਨ 3. ਪਸ਼ੂਆਂ ਲਈ ਅਚਾਰ (Silage) ਵਾਸਤੇ ਕਿਹੜੀਆਂ ਫ਼ਸਲਾਂ ਢੁੱਕਵੀਂਆਂ ਹੁੰਦੀਆਂ ਹਨ ਅਤੇ ਕਿਉਂ?

ਉੱਤਰ—ਪਸ਼ੂਆਂ ਲਈ ਅਚਾਰ (Silage) ਵਾਲੀਆਂ ਫ਼ਸਲਾਂ-ਪਸ਼ੂਆਂ ਲਈ ਚਾਰੇ ਤੋਂ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ । ਇਸ ਅਚਾਰ ਨੂੰ ਹਰੇ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿੱਚ ਵਰਤਿਆ ਜਾਂਦਾ ਹੈ। ਇਹਨਾਂ ਫ਼ਸਲਾਂ ਵਿੱਚ ਨਮੀ ਘੱਟ ਅਤੇ ਸੁੱਕਾ ਮਾਦਾ ਜਿਆਦਾ ਹੋਣਾ ਚਾਹੀਦਾ ਹੈ ਜਿਵੇਂ ਕਿ ਮੱਕੀ, ਜਵੀ, ਜੁਆਰ ਆਦਿ।

ਪ੍ਰਸ਼ਨ 4. ਬਰਾਨੀ ਫ਼ਸਲਾਂ ਕੀ ਹੁੰਦੀਆਂ ਹਨ?

ਉੱਤਰ—ਬਰਾਨੀ ਫ਼ਸਲਾਂ—ਉਹ ਫ਼ਸਲਾਂ ਜਿਹੜੀਆਂ ਮੀਂਹ ਦੇ ਪਾਣੀ ਦੀ ਸਹਾਇਤਾ ਨਾਲ ਉਗਾਈਆਂ ਜਾਂਦੀਆਂ ਹਨ ਅਤੇ ਮੀਂਹ ਦਾ ਪੈਣਾ ਨਿਸ਼ਚਿਤ ਨਹੀਂ ਹੁੰਦਾ। ਜਿਵੇਂ ਕਿ ਰਾਜਸਥਾਨ ਵਿੱਚ ਹੋਣ ਵਾਲੀਆਂ ਫ਼ਸਲਾਂ ਬਰਾਨੀ ਹੁੰਦੀਆਂ ਹਨ।

ਪ੍ਰਸ਼ਨ5. ਰੁੱਤਾਂ ਅਨੁਸਾਰ ਫਸਲਾਂ ਦੀ ਵੰਡ ਬਾਰੇ ਦੱਸੋ ।

ਉੱਤਰ-ਰੁੱਤ ਅਨੁਸਾਰ ਵੰਡ-ਰੁੱਤਾਂ ਅਨੁਸਾਰ ਫ਼ਸਲਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ—

1. ਸਾਉਣੀ ਦੀਆਂ ਫ਼ਸਲਾਂ—ਇਹ ਫ਼ਸਲਾਂ ਜੂਨ-ਜੁਲਾਈ ਜਾਂ ਮੌਨਸੂਨ ਦੇ ਆਉਣ ਉਤੇ ਬੀਜੀਆਂ ਜਾਂਦੀਆਂ ਹਨ ਅਤੇ ਅਕਤੂਬਰ-ਨਵੰਬਰ ਵਿੱਚ ਕੱਟ ਲਈਆਂ ਜਾਂਦੀਆਂ ਹਨ। ਜਿਵੇਂ ਕਿ ਝੋਨਾ, ਬਾਸਮਤੀ, ਮੱਕੀ, ਜਵਾਰ, ਬਾਜਰਾ, ਕਪਾਹ, ਗੰਨਾ, ਮੂੰਗੀ, ਮਾਂਹ, ਅਰਹਰ, ਮੂੰਗਫ਼ਲੀ, ਤਿਲ ਅਤੇ ਸੋਇਆਬੀਨ ਆਦਿ।

2. ਹਾੜ੍ਹੀ ਦੀਆਂ ਫ਼ਸਲਾਂ-ਇਹ ਫ਼ਸਲਾਂ ਅਕਤੂਬਰ-ਨਵੰਬਰ ਵਿੱਚ ਬੀਜੀਆਂ ਜਾਂਦੀਆਂ ਹਨ ਅਤੇ ਮਾਰਚ-ਅਪ੍ਰੈਲ ਵਿੱਚ ਕੱਟ ਲਈਆਂ ਜਾਂਦੀਆਂ ਹਨ। ਜਿਵੇਂ ਕਿ ਕਣਕ, ਜੌਂ, ਬਰਸੀਮ, ਲੂਸਣ, ਜਵੀ, ਛੋਲੇ, ਮਸਰ, ਸਰ੍ਹੋਂ, ਤੋਰੀਆ, ਤਾਰਾਮੀਰਾ, ਅਲਸੀ ਅਤੇ ਸੂਰਜਮੁਖੀ ਆਦਿ।

Comments

Follow Us

Popular posts from this blog

Transfer update 🛑 🛑 🛑 Vacant station list primary and for upper primary till 8 august 2025

Transfer update 🛑🛑🛑 transfer 2025 ਦੀਆਂ ਮੈਰਿਟ ਸੂਚੀਆਂ ਜਾਰੀ, ਪੜ੍ਹੋ ਪੂਰੀ ਖਬਰ

Study material: 5 Sample paper for September exam class 10th