Study update: ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਕੂਲ ਪੱਧਰ 'ਤੇ Subject Fairs ਕਰਵਾਉਣ ਸਬੰਧੀ ਸ਼ਡਿਊਲ ਜਾਰੀ, ਪੜ੍ਹੋ ਪੂਰੀ ਜਾਣਕਾਰੀ
ਸਕੂਲ ਪੱਧਰ 'ਤੇ Subject Fairs ਕਰਵਾਉਣ ਸਬੰਧੀ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ
PM Shri ਸਕੂਲਾਂ ਤੋਂ ਬਿਨਾਂ
ਸਕੂਲ ਪੱਧਰ ਤੇ ਕਰਵਾਏ ਜਾ ਰਹੇ ਵੱਖ-ਵੱਖ ਵਿਸ਼ਿਆਂ ਦੇ Fair ਹੇਠ ਦਿੱਤੇ ਅਨੁਸਾਰ 5 ਬੈਂਚਾਂ ਵਿੱਚ ਕਰਵਾਏ ਜਾਣਗੇ।
ਬੈਚ 1 - 13 ਅਤੇ 14 ਅਕਤੂਬਰ 2025
ਬੈਚ 2 - 15 ਅਤੇ 16 ਅਕਤੂਬਰ 2025
ਬੈਚ 3 - 24ਅਤੇ 25 ਅਕਤੂਬਰ 2025
ਬੈਚ 4 - 27 ਅਤੇ 28 ਅਕਤੂਬਰ 2025
ਬੈਚ 5 - 29 ਅਤੇ 30 ਅਕਤੂਬਰ 2025
PM SHRI ਤੋਂ ਇਲਾਵਾ ਸਕੂਲ ਨੂੰ ਕਿਹੜਾ ਬੈਚ ਮਿਲਿਆ ਹੈ ਇਸ ਲਈ ਨੀਚੇ ਦਿੱਤੇ ਲਿੰਕ ਰਾਹੀਂ ਪੂਰੀ ਲਿਸਟ ਡਾਊਨਲੋਡ ਕਰੋ
https://drive.google.com/file/d/1URTbTw5nZEHOAT3S_vCw5Q_-nwbD-YLG/view?usp=drivesdk
ਇਨ੍ਹਾਂ ਬੈਚ ਅਨੁਸਾਰ ਕੁਝ ਵੰਡ ਕੀਤੀ ਗਈ ਹੈ
PM Shri Scheme ਦੀ ।
ਸਕੂਲ ਪੱਧਰ ਤੇ ਕਰਵਾਏ ਜਾ ਰਹੇ ਵੱਖ-ਵੱਖ ਵਿਸ਼ਿਆਂ ਦੇ Fair ਹੇਠ ਦਿੱਤੇ ਅਨੁਸਾਰ 4 ਬੈਂਚਾਂ ਵਿੱਚ ਕਰਵਾਏ ਜਾਣਗੇ।
ਬੈਚ 1 - 13 ਅਤੇ 14 ਅਕਤੂਬਰ 2025
ਬੈਚ 2 - 15 ਅਤੇ 16 ਅਕਤੂਬਰ 2025
ਬੈਚ 3 - 24ਅਤੇ 25 ਅਕਤੂਬਰ 2025
ਬੈਚ 4 - 27 ਅਤੇ 28 ਅਕਤੂਬਰ 2025
ਇਨ੍ਹਾਂ ਬੈਚ ਅਨੁਸਾਰ ਕੁਝ ਵੰਡ ਕੀਤੀ ਗਈ ਹੈ
PM SHRI ਸਕੂਲ ਨੂੰ ਕਿਹੜਾ ਬੈਚ ਮਿਲਿਆ ਹੈ ਇਸ ਲਈ ਨੀਚੇ ਦਿੱਤੇ ਲਿੰਕ ਰਾਹੀਂ ਪੂਰੀ ਲਿਸਟ ਡਾਊਨਲੋਡ ਕਰੋ
https://drive.google.com/file/d/1M7lujG_rny5vq8MDbMMomWMD9NN22X0L/view?usp=drivesdk
ਹਦਾਇਤਾਂ
1.Subject fairs ਦੇ ਸਫਲ ਸੰਚਾਲਨ ਅਤੇ ਸਕਰਾਤਮਕ ਨਤੀਜਿਆਂ ਲਈ ਸਕੂਲ ਮੁਖੀ ਇਸ ਦੀ ਪਲਾਨਿੰਗ ਆਪਣੀ ਦੇਖ-ਰੇਖ ਵਿੱਚ ਕਰਨਗੇ ਅਤੇ ਉਪਰੋਕਤ ਸਮਾਂ ਸਾਰਣੀ ਅਨੁਸਾਰ ਸੰਬੰਧਤ ਵਿਸ਼ਾ ਅਧਿਆਪਕਾਂ ਦੀ ਡਿਊਟੀ ਇਸਦੀ ਤਿਆਰੀ ਅਤੇ ਸੰਚਾਲਨ ਲਈ ਲਗਾਉਣਗੇ।
2. ਇਹਨਾਂ Fairs ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਭਾਗ ਲੈਣਾ ਯਕੀਨੀ ਬਣਾਇਆ ਜਾਵੇ ਅਤੇ ਜਿਹਨਾਂ ਵਿਦਿਆਰਥੀਆਂ ਦੀ ਕਾਰਗੁਜਾਰੀ (ਸਤੰਬਰ ਪ੍ਰੀਖਿਆ ਵਿੱਚ) ਵਧੀਆ ਨਹੀਂ ਸੀ ਉਹਨਾਂ ਦਾ ਇਹਨਾਂ Fairs ਵਿੱਚ ਭਾਗ ਲੈਣਾ ਯਕੀਨੀ ਬਣਾਇਆ ਜਾਵੇ।
3. ਵਿਦਿਆਰਥੀਆਂ ਦੇ ਗਰੁੱਪ (ਵੱਧ ਤੋਂ ਵੱਧ 4 ਵਿਦਿਆਰਥੀ) ਵੀ ਬਣਾਏ ਜਾ ਸਕਦੇ ਹਨ ਅਤੇ ਗਰੁੱਪਿੰਗ ਕਰਨ ਵੇਲੇ ਇਹ ਧਿਆਨ ਰੱਖਿਆ ਜਾਵੇ ਕਿ ਹਰ ਗਰੁੱਪ ਵਿੱਚ mixed abilities ਵਾਲੇ ਵਿਦਿਆਰਥੀਆਂ ਨੂੰ ਜ਼ਰੂਰ ਰੱਖਿਆ ਜਾਵੇ ਤਾਂ ਜੋ ਹਰ ਵਿਦਿਆਰਥੀ ਇਹਨਾਂ Subject Fairs ਵਿੱਚ ਭਾਗ ਲੈ ਕੇ ਉਤਸ਼ਾਹਿਤ ਮਹਿਸੂਸ ਕਰੇ।








Comments
Post a Comment
LEAVE YOUR EXPERIENCE