Study update: Exposure visit ਲਈ 356 ਸਕੂਲਾਂ ਨੂੰ ਹਦਾਇਤਾਂ ਅਤੇ 500/- ਪ੍ਰਤੀ ਵਿਦਿਆਰਥੀ ਰਾਸੀ ਜਾਰੀ, ਪੜ੍ਹੋ ਪੂਰੀ ਖਬਰ

 


ਟੂਰ ਦੀ ਟਾਈਮ ਲਾਈਨ 3 ਅਕਤੂਬਰ 2025 ਤੋਂ 15 ਨਵੰਬਰ 2025
1. ਸੈਸ਼ਨ 2025-26 ਦੌਰਾਨ PM SHRI ਸਕੂਲਾਂ ਵਿੱਚ ਪੜ੍ਹਦੇ ਜਮਾਤ 6ਵੀਂ ਤੋਂ 12ਵੀਂ ਦੇ ਸਮੂਹ ਵਿਦਿਆਰਥੀਆਂ ਨੂੰ ਪੰਜਾਬ ਰਾਜ ਦੀਆਂ ਵਿਗਿਆਨਕ ਅਤੇ ਇਤਿਹਾਸਿਕ ਮਹੱਤਤਾ ਵਾਲੇ ਸਥਾਨਾਂ 'ਤੇ ਯਾਤਰਾ ਕਰਵਾਈ ਜਾਣੀ ਹੈ।

2.ਇਹਨਾਂ ਵਿਦਿਆਰਥੀਆਂ ਨੂੰ ਪੰਜਾਬ ਰਾਜ ਵਿੱਚ ਮੌਜੂਦ ਵਿਗਿਆਨਕ ਅਤੇ ਇਤਿਹਾਸਿਕ ਮਹੱਤਤਾ ਵਾਲੇ ਸਥਾਨ ਜਿਵੇਂ ਕਿ ਸਾਇੰਸ ਸਿਟੀ, ਜੰਗ-ਏ-ਆਜ਼ਾਦੀ ਮੈਮੋਰੀਅਲ, ਵਾਰ ਮੈਮੋਰੀਅਲ (ਅੰਮ੍ਰਿਤਸਰ), ਵਿਰਾਸਤੇ ਖਾਲਸਾ (ਅੰਨਦਪੁਰ ਸਾਹਿਬ), ਬਾਬਾ ਬੰਦਾ ਸਿੰਘ ਮੈਮੋਰੀਅਲ (ਚੱਪਣਚਿੜੀ), ਹਰੀਕੇ ਵੈਟਲੈਂਡ, ਦਾਸਤਾਨ-ਏ-ਸ਼ਹਾਦਤ ਮਿਊਜੀਅਮ (ਚਮਕੌਰ ਸਾਹਿਬ), ਆਰਟ ਗੈਲਰੀਆਂ, ਨੰਗਲ ਡੈਮ, ਬੋਟੈਨੀਕਲ ਗਾਰਡਨ, ਪੁਰਤੱਤਵ ਮਹੱਤਤਾ ਵਾਲੇ ਸਥਾਨ, ਛੱਤਬੀੜ ਚਿੜਿਆਘਰ, ਕੈਕਟਸ ਗਾਰਡਨ, ਵਾਹਗਾ ਬਾਰਡਰ, ਹੁਸੈਨੀਵਾਲ ਬਾਰਡਰ ਅਤੇ ਹੋਰ ਸਥਾਨਾਂ ਤੇ Exposure Visits ਲਈ ਲਿਜਾਇਆ ਜਾਣਾ ਹੈ।

3.ਹਰੇਕ ਜ਼ਿਲ੍ਹੇ ਅੰਦਰ ਵਿਗਿਆਨਕ ਅਤੇ ਇਤਿਹਾਸਿਕ ਮਹੱਤਤਾ ਵਾਲੇ ਸਥਾਨ ਵਿਜ਼ਿਟ ਲਈ ਮੈਪ ਕੀਤੇ ਗਏ ਹਨ ਜਿਹਨਾਂ ਦੀ ਸੂਚੀ ਨਾਲ ਨੱਥੀ ਹੈ। ਉਕਤ ਸੂਚੀ ਵਿੱਚੋਂ ਵਿਜ਼ਿਟ ਲਈ ਸਥਾਨਾਂ ਦੀ ਚੋਣ ਕੀਤੀ ਜਾ ਸਕਦੀ ਹੈ

ਕਿੰਨੀ ਰਾਸ਼ੀ ਹੋਈ ਜਾਰੀ

Exposure Visits ਲਈ ਜਮਾਤ 6ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ 356 PM SHRI ਸਕੂਲਾਂ ਨੂੰ @500/ਵਿਦਿਆਰਥੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।


ਰਾਸ਼ੀ ਵਰਤਣ ਸਬੰਧੀ ਹਦਾਇਤਾਂ 

ਰਾਸ਼ੀ ਨੂੰ ਵਿਦਿਆਰਥੀਆਂ ਦੀ ਰਿਫਰੈਸਮੈਂਟ (ਚਾਹ-ਪਾਣੀ, ਸਨੈਕਸ, ਖਾਣਾ), ਟ੍ਰਾਂਸਪੋਰਟੇਸ਼ਨ ਅਤੇ ਹੋਰ ਫੁੱਟਕਲ ਖਰਚੇ ਲਈ ਵਰਤਿਆ ਜਾਵੇ ਅਤੇ ਵਿਦਿਆਰਥੀਆਂ ਨੂੰ ਵਧੀਆ ਭੋਜਨ ਦੇਣਾ ਸੁਨਿਸ਼ਚਿਤ ਕੀਤਾ ਜਾਵੇ।

ਜ਼ਰੂਰੀ ਹਦਾਇਤਾਂ 

Exposure Visits ਲਈ ਹਦਾਇਤਾਂ ਹੇਠ ਅਨੁਸਾਰ ਹਨ:

1 ਸਕੂਲ ਮੁੱਖੀ Exposure Visits ਲਈ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਬੱਸ, ਵੈਨ ਜਾਂ ਕੋਈ ਹੋਰ ਢੁੱਕਵੇ ਵਾਹਨ ਨੂੰ ਹਾਇਰ (Hire) ਕਰਨਗੇ ਅਤੇ ਇਹ ਵੀ ਸੁਨਿਸ਼ਚਿਤ ਕਰਨਗੇ ਕਿ ਹਾਇਰ (Hire) ਕੀਤਾ ਵਾਹਨ ਸੇਫਟੀ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ।

2 Exposure Visits ਦੌਰਾਨ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਲੋੜੀਂਦੇ ਅਧਿਆਪਕ ਅਤੇ ਲੜਕੀਆਂ ਨਾਲ ਮਹਿਲਾ ਅਧਿਆਪਕਾਂ ਦੀ ਡਿਊਟੀ ਲਗਾਉਣੀ ਯਕੀਨੀ ਬਣਾਈ ਜਾਵੇ।

3 ਵਿਦਿਆਰਥੀਆਂ ਨੂੰ Exposure Visits ਤੇ ਭੇਜਣ ਤੋਂ ਪਹਿਲਾਂ ਮਾਤਾ-ਪਿਤਾ ਵੱਲੋਂ NOC/ਸਹਿਮਤੀ ਪੱਤਰ ਜ਼ਰੂਰ ਲੈ ਲਿਆ ਜਾਵੇ।

4 Exposure Visits ਦੌਰਾਨ ਵਿਦਿਆਰਥੀ ਸਕੂਲ ਦੀ ਵਰਦੀ ਵਿੱਚ ਹੋਣ।

5 Exposure Visits ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ।

6 ਸਕੂਲ ਮੁੱਖੀ ਇਹ ਯਕੀਨੀ ਬਣਾਉਣਗੇ ਕਿ ਵਿਦਿਆਰਥੀ Exposure Visits ਉਪਰੰਤ ਸਮੇਂ ਸਿਰ ਘਰ ਪਹੁੰਚ ਜਾਣ।

7 Exposure Visits ਸਮੇਂ first aid kit ਜਰੂਰ ਰੱਖੀ ਜਾਵੇ।

8 ਖਰਾਬ ਮੌਸਮ ਵਾਲੇ ਦਿਨ ਵਿਦਿਆਰਥੀਆਂ ਨੂੰ Exposure Visits ਤੇ ਲੈ ਜਾਣ ਤੋਂ ਗੁਰੇਜ਼ ਕੀਤਾ ਜਾਵੇ।

9 Exposure Visits ਦੌਰਾਨ ਕੀਤੇ ਖਰਚੇ ਦਾ ਨਿਯਮਾਂ ਅਨੁਸਾਰ ਪੂਰਾ ਰਿਕਾਰਡ ਰੱਖਿਆ ਜਾਵੇ।






Comments

Follow Us

Popular posts from this blog

Transfer update 🛑 🛑 🛑 Vacant station list primary and for upper primary till 8 august 2025

Transfer update 🛑🛑🛑 transfer 2025 ਦੀਆਂ ਮੈਰਿਟ ਸੂਚੀਆਂ ਜਾਰੀ, ਪੜ੍ਹੋ ਪੂਰੀ ਖਬਰ

Study material: 5 Sample paper for September exam class 10th