Study update: 4 ਅਕਤੂਬਰ ਨੂੰ ਸਾਰੇ ਸਕੂਲਾਂ ਵਿੱਚ ਹੋਵੇਗੀ BASELINE TESTING ਅਤੇ ਮਨਾਇਆ ਜਾਵੇਗਾ Bagless Day, ਪੜ੍ਹੋ ਪੂਰੀ ਖਬਰ
ਸੈਸ਼ਨ 2025-26 ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ (PM shri ਤੋਂ ਇਲਾਵਾ)ਵਿੱਚ LEP ਅਧੀਨ ਜਮਾਤਾਂ 6ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਦੀਆਂ weakCompetencies ਵਿੱਚ ਸੁਧਾਰ ਕਰਨ ਲਈ Competency Enhancement Program (CEP) ਚਲਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਪਰ ਹੜ੍ਹ ਪ੍ਰਭਾਵਿਤ ਹੋਣ ਕਰਕੇ ਹਦਾਇਤਾਂ ਵਿੱਚ ਬਦਲਾਅ ਕੀਤਾ ਗਿਆ ਸੀ। ਹੁਣ ਦੁਬਾਰਾ CEP ਸ਼ੁਰੂ ਕੀਤਾ ਗਿਆ ਹੈ।
CEP ਦੀ ਪ੍ਰੀਖਿਆ ਦੇ ਨਾਲ ਹੀ 6ਵੀ ਤੋਂ 8ਵੀਂ ਦਾ bagless Day ਵੀ ਮਨਾਇਆ ਜਾਣਾ ਹੈ ਜਿਸ ਸਬੰਧੀ ਵਿਭਾਗ ਵੱਲੋਂ ਬਦਲੀਆਂ ਮਿਤੀਆਂ ਦਾ ਪੱਤਰ ਜਾਰੀ ਕੀਤਾ ਗਿਆ ਹੈ, ਇਸ ਦਿਨ ਸਾਇੰਸ ਵਿਸ਼ੇ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜੋ ਕਿ ਪਾਠ ਕ੍ਰਮ ਵਿੱਚੋਂ ਹੋਣਗੀਆਂ। ਇਹ bagless Day cep ਦੇ ਬੇਸਲਾਈਨ ਪੇਪਰ ਤੋਂ ਬਾਅਦ ਹੀ ਮਨਾਇਆ ਜਾਵੇਗਾ।
ਰੂਪ ਰੇਖਾ
ਸਕੂਲ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2025-26 ਲਈ 6ਵੀਂ ਤੋਂ 10 ਵੀਂ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰਮੁੱਖ ਛੇ ਵਿਸ਼ਿਆ (ਪੰਜਾਬੀ, ਹਿੰਦੀ, ਅੰਗ੍ਰੇਜ਼ੀ, ਸਮਾਜਿਕ ਸਿੱਖਿਆ, ਗਣਿਤ, ਸਾਇੰਸ)
11ਵੀ ਅਤੇ 12ਵੀਂ ਲਈ
ਲਈ ਚੁਣੀਆਂ ਗਈਆਂ weak Competencies ਵਿੱਚ ਪਰਿਪੱਕ ਕਰਨ ਲਈ Competency Enhancement Program ਤਿਆਰ ਕੀਤਾ ਗਿਆ ਹੈ, ਜਿਸ ਅਨੁਸਾਰ ਇਹਨਾਂ ਦਾ ਮੁਲਾਂਕਣ ਕਰਨ ਲਈ ਬੇਸਲਾਈਨ ਅਤੇ ਐਂਡ ਲਾਈਨ ਟੈਸਟ ਲਿਆ ਜਾਵੇਗਾ
ਪੇਪਰ ਸ਼ਡਿਊਲ
ਪੇਪਰ ਪੈਟਰਨ ਸਬੰਧੀ ਹਦਾਇਤਾਂ
6ਵੀਂ ਤੋਂ 10 ਵੀਂ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰਮੁੱਖ ਛੇ ਵਿਸ਼ਿਆ (ਪੰਜਾਬੀ, ਹਿੰਦੀ, ਅੰਗ੍ਰੇਜ਼ੀ, ਸਮਾਜਿਕ ਸਿੱਖਿਆ, ਗਣਿਤ, ਸਾਇੰਸ) ਦੇ ਹਰੇਕ ਵਿਸੇ ਦੇ 18 ਪ੍ਰਸਨ , ਕੁੱਲ 108 ਪ੍ਰਸਨ ਆਉਣਗੇ।
ਜ਼ਰੂਰੀ ਹਦਾਇਤਾਂ
1.ਇਹ ਟੈਸਟ ਨਿਰਧਾਰਿਤ ਮਿਤੀ ਨੂੰ ਅੱਧੀ ਛੁੱਟੀ ਸ਼ੁਰੂ ਹੋਣ ਤੋਂ ਠੀਕ ਸਵੇਰੇ 9:30 ਵਜੇ ਤੋਂ ਦੁਪਹਿਰ 11:00 ਵਜੇ ਤੱਕ (ਡੇਢ ਘੰਟਾ) ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।ਇਸ ਟੈਸਟ ਤੋਂ ਬਾਅਦ ਬਾਕੀ ਦਾ ਸਮੇਂ ਵਿੱਚ ਜਮਾਤਾਂ ਛੇਵੀਂ ਤੋਂ ਅੱਠਵੀਂ ਦੇ ਬੈਗਲੈਸ ਡੇ ਦੋ ਤੌਰ ਤੇ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ।
2.Fortnightly assignment ਕਰਵਾਉਣ ਸਮੇਂ ਅਧਿਆਪਕ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਕਿ ਇਸ ਵਿੱਚ ਦਿੱਤੇ ਪ੍ਰਸ਼ਨ ਜਾਂ ਅਜਿਹੇ ਹੋਰ ਪ੍ਰਸ਼ਨ ਵਿਦਿਆਰਥੀਆਂ ਤੋਂ ਹੱਲ ਕਰਵਾਉਣ ਤਾਂ ਜੋ ਇਸ ਨੂੰ 'Assessment as Learning' ਦੇ ਤੌਰ ਤੇ ਵਿਦਿਆਰਥੀ ਆਪਣੇ ਸਿੱਖਣ ਪੱਧਰ ਦਾ ਮੁਲਾਂਕਣ ਕਰਕੇ ਆਮ ਤੌਰ ਤੇ ਆ ਰਹੀਆਂ ਮੁਸ਼ਕਿਲਾਂ ਨੂੰ ਅਧਿਆਪਕ ਦੀ guidance ਲੈ ਕੇ ਹੱਲ ਕਰਨ ਸਕਣ।


Samaz nahi
ReplyDelete