Transfer update: ਪਹਿਲੇ ਗੇੜ ਦੀਆਂ ਬਦਲੀਆਂ ਲਈ ਸਟੇਸ਼ਨ ਚੁਆਇੰਸ 5 August 2025 ਤੋਂ ਸ਼ੁਰੂ
TEACHERS TRANSFER 2025
1.ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਬਦਲੀਆਂ ਲਈ Teachers Transfer Policy-2019 ਜਾਰੀ ਕੀਤੀ ਗਈ ਅਤੇ ਉਸ ਉਪਰੰਤ ਸਮੇਂ-2 ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ।
2.ਵਿਭਾਗ ਦੇ ਮੀਮੋ ਨੰਬਰ TransferCell/2025/322388/2146 ਮਿਤੀ 6 ਜੂਨ 2025 ਅਨੁਸਾਰ ਦਰਖਾਸਤਕਰਤਾ ਜੋ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਤੋਂ ਬਦਲੀ ਲਈ ਆਨਲਾਈਨ ਬੇਨਤੀਆਂ ਮਿਤੀ 6 ਜੂਨ 2025 ਤੋਂ 13 ਜੂਨ 2025 ਤੱਕ ਮੰਗੀਆਂ ਗਈਆਂ ਸਨ। ਦਰਖਾਸਤਕਰਤਾਵਾਂ ਵੱਲੋਂ ਆਪਣੀ ਈ ਪੰਜਾਬ ਆਈ ਡੀ ਉੱਤੇ General Details, Results, Service Record ਭਰੇ ਗਏ ਹਨ। ਦਰਖਾਸਤਕਰਤਾਵਾਂ ਵੱਲੋਂ ਬਦਲੀ ਲਈ ਬੇਨਤੀ ਕਰਦੇ ਸਮੇਂ ਜੋ ਡਾਟਾ ਭਰਿਆ ਗਿਆ ਸੀ. ਉਸਦੀ ਤਸਦੀਕ ਡੀਡੀਓ ਵੱਲੋਂ ਮਿਤੀ 18 ਜੂਨ 2025 ਤੱਕ ਕੀਤੀ ਗਈ ਸੀ।
3. ਵਿਭਾਗ ਵੱਲੋਂ ਬਦਲੀਆਂ ਦੇ ਪਹਿਲੇ ਗੇੜ ਦੌਰਾਨ ਜਿਲ੍ਹੇ ਦੇ ਅੰਦਰ (Within District) ਬਦਲੀਆਂ ਕੀਤੀਆਂ ਜਾਣੀਆਂ ਹਨ। ਜਿਨ੍ਹਾਂ ਦਰਖਾਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਹੈ ਅਤੇ ਉਹ ਜਿਲ੍ਹੇ ਦੇ ਅੰਦਰ (Within District) ਬਦਲੀ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਈਪੰਜਾਬ ਪੋਰਟਲ ਤੇ ਲਾਗ ਇੰਨ ਕਰਕੇ ਬਦਲੀ ਲਈ Station Choice ਮਿਤੀ 5 August 2025 ਤੋਂ 6 August 2025 ਤੱਕ ਦੇ ਸਕਦੇ ਹਨ। ਬਦਲੀ ਲਈ ਉਪਲਭਧ ਖਾਲੀ ਸਟੇਸਨਾਂ ਦੀ ਜਾਣਕਾਰੀ Transfer Menu ਵਿੱਚ Station Choice ਲਿੰਕ ਤੇ ਦਰਸਾਈ ਜਾਵੇਗੀ। Station Choice ਇਨ੍ਹਾਂ ਉਪਲਭਧ ਖਾਲੀ ਸਟੇਸ਼ਨਾਂ ਵਿਚੋਂ ਹੀ ਕੀਤੀ ਜਾ ਸਕਦੀ ਹੈ।
4.ਜਿਹੜੇ ਅਧਿਆਪਕ ਬਦਲੀ ਕਰਵਾਉਣ ਵਿੱਚ ਸਫਲ ਹੋ ਜਾਣਗੇ ਤਾਂ ਉਨ੍ਹਾਂ ਨੂੰ ਬਦਲੀ ਵਾਲੇ ਸਟੇਸ਼ਨ ਭਾਵ ਜਿੱਥੇ ਬਦਲੀ ਹੋਈ ਹੈ, ਵਿਖੇ ਜੁਆਇੰਨ ਕਰਨਾ ਲਾਜਮੀ ਹੋਵੇਗਾ। ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਕੀਤੀ ਜਾਵੇਗੀ। ਇਸ ਲਈ ਅਧਿਆਪਕ ਬਦਲੀ ਲਈ Station Choice ਬਹੁਤ ਹੀ ਧਿਆਨ ਪੂਰਵਕ ਕਰਨ।
5.ਜੇਕਰ ਕਿਸੇ ਅਧਿਆਪਕ ਨੂੰ ਬਦਲੀ ਲਈ ਆਨਲਾਈਨ Station Choice ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹਾ ਐਮ.ਆਈ.ਐਸ ਕੋਆਰਡੀਨੇਟਰ ਦੀ ਮਦਦ ਲੈ ਸਕਦਾ ਹੈ, ਜਿਨ੍ਹਾਂ ਦੀ ਫੋਨ ਨੰਬਰਾਂ ਦੀ ਸੂਚੀ epunjabschoolportal ਤੇ ਉਪਲਭਧ ਹੈ।


Comments
Post a Comment
LEAVE YOUR EXPERIENCE