PSEB ਵੱਲੋਂ ਸਕੂਲਾਂ ਵਿੱਚ ਨਵੇਂ ਵਿਸੇ ਦੀ ਸ਼ੁਰੂਆਤ, ਵਿਸੇ ਦੇ ਪੀਰੀਅਡ ਅਤੇ ਅੰਕਾਂ ਬਾਰੇ ਜਾਣਕਾਰੀ ਸਾਝੀ
ਸੀਨੀਅਰ ਸੈਕੰਡਰੀ ਪੱਧਰ ਦੀ ਸਕੀਮ ਆੱਫ ਸਟੱਡੀਜ਼ ਵਿੱਚ Entrepreneurship ਵਿਸ਼ੇ ਨੂੰ ਪੰਜਵਾਂ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਨ ਸਬੰਧੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਵੱਲੋਂ ਸੀਨੀਅਰ ਸੈਕੰਡਰੀ ਪੱਧਰ (ਕਲਾਸ XI ਅਤੇ XII) ਵਿੱਚ Entrepreneurship ਨਾਂ ਦੇ ਨਵੇਂ ਵਿਸ਼ੇ ਵਜੋਂ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਵਿਸ਼ਾ ਅਕਾਦਮਿਕ ਸੈਸ਼ਨ 2025-26 ਤੋਂ 11ਵੀਂ ਸ਼੍ਰੇਣੀ ਦੀ ਸਕੀਮ ਆੱਫ ਸਟੱਡੀਜ਼ ਵਿੱਚ ਪੰਜਵੇਂ ਵਿਸ਼ੇ ਵਜੋਂ ਲਾਜ਼ਮੀ ਲਾਗੂ ਕੀਤਾ ਗਿਆ ਹੈ (ਸੂਚੀ ਨੱਥੀ ਹੈ)।
1. ਵਿਸ਼ੇ ਦਾ ਨਾਂ: ਸੀਨੀਅਰ ਸੈਕੰਡਰੀ ਦੀ ਸਕੀਮ ਆਫ ਸਟੱਡੀਜ਼ ਵਿੱਚ ਇਸ ਵਿਸ਼ੇ ਨੂੰ Entrepreneurship ਨਾਂ ਨਾਲ ਪੜ੍ਹਿਆ/ਲਿਖਿਆ ਜਾਣਾ ਹੈ।
2. ਵਿਸ਼ੇ ਦੀ ਪ੍ਰਕਿਰਤੀ: ਇਹ ਵਿਸਾ ਇੱਕ ਲਾਜ਼ਮੀ ਗ੍ਰੇਡਿੰਗ ਵਿਸ਼ੇ ਵਜੋਂ ਹੈ। ਇਸ ਦੀ ਪ੍ਰੀਖਿਆ ਅਤੇ ਮੁਲਾਂਕਣ ਸਕੂਲ ਪੱਧਰ 'ਤੇ ਹੋਵੇਗਾ ਅਤੇ ਇਸ ਵਿਸ਼ੇ ਵਿੱਚ ਪ੍ਰਾਪਤ ਅੰਕ ਅਤੇ ਗਰੇਡ DMC ਵਿੱਚ ਦਰਸਾਏ ਜਾਣਗੇ।
3. ਅੰਕਾਂ ਦੀ ਵੰਡ: ਇਸ ਵਿਸ਼ੇ ਦੇ ਕੁੱਲ 50 ਅੰਕ ਹੋਣਗੇ, ਜੋ ਕਿ ਹੇਠ ਅਨੁਸਾਰ ਹਨ:
ਥਿਊਰੀ - 10 ਅੰਕ
ਪ੍ਰੈਕਟੀਕਲ - 40 ਅੰਕ
4. ਪੀਰੀਅਡਾਂ ਦੀ ਵੰਡ: ਇਸ ਵਿਸ਼ੇ ਲਈ ਪ੍ਰਤੀ ਮਹੀਨਾ ਦੋ ਪੀਰੀਅਡ ਰੱਖੇ ਜਾਣਗੇ, ਜੋਕਿ Environmental Studies (EVS) ਵਿਸ਼ੇ ਲਈ ਮੌਜੂਦਾ ਨਿਰਧਾਰਿਤ ਪੀਰੀਅਡਾਂ ਵਿੱਚੋਂ ਲਏ ਜਾਣਗੇ।
5. ਪਾਠਕ੍ਰਮ ਸਮੀਖਿਆ: Entrepreneurship ਵਿਸ਼ੇ ਦਾ ਕਰੀਕੁਲਮ ਅਤੇ ਕੰਟੈਂਟ ਬੋਰਡ ਦੀ ਵੈੱਬ ਸਾਈਟ ਤੇ ਅਪਲੋਡ ਹੋਵੇਗਾ।


Comments
Post a Comment
LEAVE YOUR EXPERIENCE