School update: ਸਕੂਲਾਂ ਦੇ ਸਾਰੇ ਵਿਦਿਆਰਥੀਆਂ ਦੇ ਅਧਾਰ ਅਪਡੇਟ ਕਰਵਾਉਣੇ ਕੀਤੇ ਲਾਜ਼ਮੀ, 31 ਜੁਲਾਈ 2025 ਆਖਰੀ ਮਿਤੀ, ਜਾਣੋ ਪੂਰੀ ਜਾਣਕਾਰੀ
ਭਾਰਤ ਸਰਕਾਰ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਸਮੇਂ ਹੀ 100 % ਅਧਾਰ ਅਪਡੇਟ ਕਰਵਾਉਣੇ ਯਕੀਨੀ ਬਣਾਏ ਜਾਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।
ਜਿਸ ਅਨੁਸਾਰ ਪੰਜਾਬ ਸਿੱਖਿਆ ਵਿਭਾਗ ਵੱਲੋਂ ਵੀ ਹਦਾਇਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਹਨ
100 % ਅਧਾਰ ਅਪਡੇਟ ਕਰਵਾਉਣ ਲਈ ਹੇਠ ਦਰਸਾਏ ਨਿਰਦੇਸਾਂ ਤਹਿਤ ਧਿਆਨ ਦਿਤਾ ਜਾਵੇ:-
1. ਅਧਾਰ ਸਥਿਤੀ ਦੀ ਜਾਂਚ ਕਰੋ:-
ਜਦੋਂ ਕੋਈ ਬੱਚਾ 5 ਸਾਲ ਦਾ ਹੋ ਜਾਂਦਾ ਹੈ ਅਤੇ ਫਿਰ 15 ਸਾਲ ਦੀ ਉਮਰ ਤੇ ਬਾਇਉਮੈਟ੍ਰਿਕ ਅਪਡੇਟ ਲਾਜ਼ਮੀ ਹੁੰਦੀ ਹੈ।
2. ਇਹ ਪੁਸ਼ਟੀ ਕਰਨ ਲਈ ਕਿ ਤੁਹਾਡੇ ਬੱਚੇ ਦਾ ਅਧਾਰ valid ਅਤੇ ਅਪਡੇਟ ਹੈ uidai ਲਿੰਕ ਦੀ ਵਰਤੋਂ ਕੀਤੀ ਜਾਵੇ
3. ਜੇਕਰ ਬਾਇਉਮੈਟ੍ਰਿਕ ਅਪੇਡਸ਼ਨ ਨਹੀਂ ਹੋਈ ਹੈ ਤਾਂ ਅਪਡੇਸ਼ਨ ਕਰਵਾਉਣ ਲਈ ਜਲਦ ਤੋਂ ਜਲਦ ਆਪਣੇ ਨਜਦੀਕੀ ਅਧਾਰ ਇਨਰੋਲਮੈਂਟ ਸੈਂਟਰ ਤੇ ਵਿਦਿਆਰਥੀ ਨੂੰ ਭੇਜਿਆ ਜਾਵੇ।
Note the Importance:-
ਇਹ ਇਕ ਲਾਜ਼ਮੀ ਲੋੜ ਹੈ| ਅਧਾਰ ਅਪਡੇਟ ਨਾ ਕੀਤੇ ਗਏ ਤਾਂ ਵੱਖ-ਵੱਖ ਵਿਦਿਅਕ ਅਤੇ ਸਰਕਾਰੀ ਸੇਵਾਵਾਂ ਲਈ ਯੋਗਤਾ ਪ੍ਰਭਾਵਿਤ ਹੋ ਸਕਦੀਆ ਹਨ।
ਅੰਤਮ ਤਾਰੀਖ: 31 ਜੁਲਾਈ 2025 ਤੱਕ ਆਧਾਰ ਅੱਪਡੇਟ ਸਥਿਤੀ ਚੈਕ ਕੀਤੀ ਜਾਵੇ ਅਤੇ ਅਧਾਰ ਅਪਡੇਸ਼ਨ ਕਰਵਾਉਣੀ ਲਾਜ਼ਮੀ ਬਣਾਈ ਜਾਵੇ।
ਉਕਤ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਤੇ ਭਾਰਤ ਸਰਕਾਰ ਦੇ ਦਿਸਾਂ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਅਧਾਰ ਅਪਡੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ।


Comments
Post a Comment
LEAVE YOUR EXPERIENCE