PSEB : ਦਿਵਿਆਂਗ ਵਿਦਿਆਰਥੀਆਂ ਤੋਂ ਦਾਖਲਾ/ਬੋਰਡ/ਰਜਿਸਟ੍ਰੇਸ਼ਨ ਫੀਸ ਲੈਣ ਸਬੰਧੀ ਸਪੱਸ਼ਟੀਕਰਨ
ਪੰਜਾਬ ਦੇ ਸਕੂਲਾਂ ਵਿੱਚ ਆਮ ਵਿਦਿਆਰਥੀਆਂ ਤੋਂ ਰਜਿਸਟ੍ਰੇਸ਼ਨ/ਕੰਟੀਨਿਊਏਸਨ ਫੀਸ ਸ਼ਡਿਊਲਡ ਅਨੁਸਾਰ ਭਰਾਈ ਜਾਂਦੀ ਹੈ, ਇਨ੍ਹਾਂ ਆਮ ਵਿਦਿਆਰਥੀਆਂ ਨਾਲ ਕੁੱਝ ਸਕੂਲਾਂ ਦਿਵਿਆਗ ਵਿਦਿਆਰਥੀ ( CWSN) ਵੀ ਪੜ੍ਹਾਈ ਕਰਦੇ ਹਨ ਅਤੇ ਅਕਸਰ ਹੀ CWSN ਵਿਦਿਆਰਥੀਆਂ ਦੀ ਫੀਸ ਸਬੰਧੀ ਸਪੱਸ਼ਟੀਕਰਨ ਲਈ ਵਿਭਾਗ ਨਾਲ ਰਾਬਤਾ ਕੀਤਾ ਜਾਂਦਾ ਹੈ।
ਇਸ ਲਈ ਵਿਭਾਗ ਵੱਲੋਂ CWSN ਵਿਦਿਆਰਥੀਆਂ ਦੀ ਫੀਸ ਸਬੰਧੀ ਸਪੱਸ਼ਟੀਕਰਨ ਦਿੱਤਾ ਗਿਆ ਹੈ
"ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬਧਤ ਰਾਜ ਦੇ ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਹੈ ਕਿ Rights of Persons with Disabilities (RPwD) Act 2016 से Section 31 ਦੇ ਮੱਦੇਨਜ਼ਰ ਦਿਵਿਆਂਗ ਵਿਦਿਆਰਥੀਆਂ ਤੋਂ ਰਜਿਸਟਰੇਸ਼ਨ/ ਕੰਟੀਨਿਊਏਸ਼ਨ ਫੀਸ ਨਾ ਵਸੂਲੀ ਜਾਵੇ। ਇਹ ਲਾਭ ਕੇਵਲ ਛੇ ਸਾਲ ਤੋਂ ਲੈ ਕੇ ਅਠਾਰਾਂ ਸਾਲ ਤੱਕ ਦੇ ਵਿਦਿਆਰਥੀਆਂ ਨੂੰ ਹੀ ਮਿਲੇਗਾ।"
ਦਿਵਿਆਂਗ ਵਿਦਿਆਰਥੀ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਬਿਨਾਂ ਫੀਸ ਦਿੱਤੇ ਪੜ੍ਹਾਈ ਕਰ ਸਕਦੇ ਹਨ।
CWSN ਕਿਹੜੇ ਵਿਦਿਆਰਥੀ ਹੁੰਦੇ ਹਨ?
CWSN ਦਾ ਅਰਥ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚੇ। ਉਹਨਾਂ ਵਿਦਿਆਰਥੀਆਂ ਨੂੰ ਸ਼ਾਮਲ ਕਰਦਾ ਹੈ ਜਿਨ੍ਹਾਂ ਨੂੰ ਵੱਖ-ਵੱਖ ਅਪੰਗਤਾਵਾਂ ਜਾਂ ਵਿਕਾਰਾਂ ਕਾਰਨ ਵਾਧੂ ਸਹਾਇਤਾ ਅਤੇ ਅਨੁਕੂਲਿਤ ਵਿਦਿਅਕ ਰਣਨੀਤੀਆਂ ਦੀ ਲੋੜ ਹੁੰਦੀ ਹੈ। ਇਹ ਜ਼ਰੂਰਤਾਂ ਸਰੀਰਕ, ਬੋਧਾਤਮਕ, ਭਾਵਨਾਤਮਕ, ਜਾਂ ਵਿਕਾਸ ਸੰਬੰਧੀ ਅੰਤਰਾਂ ਤੋਂ ਪੈਦਾ ਹੋ ਸਕਦੀਆਂ ਹਨ।


Comments
Post a Comment
LEAVE YOUR EXPERIENCE