Promotion update : ਮਾਸਟਰ ਕੇਡਰ ਵਿੱਚ ਪ੍ਰਮੋਸ਼ਨ ਲਈ ਸਾਂਝੀ ਸੀਨੀਆਰਤਾ ਸੂਚੀ ਦੇ ਇਤਰਾਜ਼ ਮੰਗੇ
ਵਿਭਾਗੀ ਨਿਯਮ ਸਾਲ 2018 ਅਤੇ ਇਸ ਵਿੱਚ ਸਮੇਂ ਸਮੇਂ ਤੇ ਜਾਰੀ ਸੋਧਾਂ ਅਧੀਨ ਨਾਨ-ਟੀਚਿੰਗ ਕਾਡਰ ਤੋਂ ਮਾਸਟਰ ਕਾਡਰ ਦੀਆਂ ਪਦ-ਉੱਨਤੀਆਂ ਲਈ ਰਾਖਵੇਂ 4% ਕੋਟੇ ਅਧੀਨ ਯੋਗ ਕਰਮਚਾਰੀਆਂ ਦੀਆਂ ਪਦ-ਉੱਨਤੀਆਂ ਕੀਤੀਆਂ ਜਾਣੀਆਂ ਹਨ।
ਪੰਜਾਬ ਰਾਜ ਦੇ ਸਮੂਹ ਜਿਲਿਆਂ ਤੋਂ ਪ੍ਰਾਪਤ ਸੂਚਨਾਂ ਦੇ ਆਧਾਰ ਤੇ ਓ.ਸੀ.ਟੀ. ਕਾਡਰ ਦੀ ਵਿਸ਼ਾਵਾਰ ਸਾਂਝੀ ਇੰਟਰਸੇ ਸੀਨੀਆਰਤਾ ਤਿਆਰ ਕੀਤੀ ਗਈ ਹੈ।
ਤਿਆਰ ਕੀਤੀ ਗਈ ਵਿਸ਼ਾਵਾਰ ਇੰਟਰਸੇ ਸੀਨੀਆਰਤਾ ਇਸ ਨੋਟਿਸ ਨਾਲ ਨੱਥੀ ਕਰਕੇ ਭੇਜਦਿਆਂ ਲਿਖਿਆ ਜਾਂਦਾ ਹੈ ਕਿ, ਜੇਕਰ ਕਿਸੇ ਕਰਮਚਾਰੀ ਨੂੰ ਇਸ ਇੰਟਰਸੇ ਸੀਨੀਆਰਤਾ ਸਬੰਧੀ ਕੋਈ ਇਤਰਾਜ ਹੋਵੇ ਤਾਂ ਇਸ ਨੋਟਿਸ ਦੇ ਜਾਰੀ ਹੋਣ ਦੀ ਮਿਤੀ ਤੋਂ 3 ਦਿਨਾਂ ਦੇ ਅੰਦਰ-2 ਆਪਣਾ ਇਤਰਾਜ ਸਬੰਧਤ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜ ਸਕਦਾ ਹੈ।

Comments
Post a Comment
LEAVE YOUR EXPERIENCE