Transfer update: ਬਦਲੀਆਂ ਦਾ ਡਾਟਾ ਭਰਨ ਤੋਂ ਪਹਿਲਾਂ ਕਰਲੋ ਇਹ ਡਾਟਾ ਚੈੱਕ, ਨਹੀਂ ਤਾਂ ਮੌਕਾ ਚਲਾ ਜਾਵੇਗਾ
ਪੰਜਾਬ ਸਰਕਾਰ ਵੱਲੋਂ ਜਲਦ ਹੀ ਬਦਲੀਆਂ ਦੇ ਕੰਮ ਸ਼ੁਰੂ ਹੋ ਜਾਣਾ ਹੈ,ਬਦਲੀਆਂ ਲਈ ਉਮੀਦਵਾਰ ਵੱਲੋਂ ਆਨਲਾਈਨ ਡਾਟਾ
E PUNJAB ਉਤੇ ਭਰਿਆ ਜਾਂਦਾ ਹੈ
ਬਹੁਤ ਸਾਰੇ ਕਰਮਚਾਰੀਆਂ ਨੂੰ ਬਦਲੀਆਂ ਭਰਨ ਸਮੇਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ DATA MISMATCH , DDO NAME ਗਲਤ ਹੋਣਾ , DATE OF JOINING ਅਤੇ DATE OF JOINING IN PRESENT SCHOOL ਦਾ ਗਲਤ ਹੋਣਾ
ਇਨ੍ਹਾਂ ਸਮੱਸਿਆਵਾਂ ਕਰਕੇ ਬਹੁਤ ਸਾਰੇ ਕਰਮਚਾਰੀਆਂ ਨੂੰ ਬਦਲੀ ਦਾ ਮੌਕਾ ਨਹੀਂ ਮਿਲਦਾ ਅਤੇ ਉਨ੍ਹਾਂ ਦਾ ਡਾਟਾ ਸਾਫਟਵੇਅਰ ਵੱਲੋਂ ਖਾਰਿਜ ਕਰ ਦਿੱਤਾ ਜਾਂਦਾ ਹੈ
ਇਸ ਲਈ ਅਸੀਂ ਅੱਜ ਇਨ੍ਹਾਂ ਸਮੱਸਿਆਵਾਂ ਤੋਂ ਕਿਵੇਂ ਬਚੀਏ ਅਤੇ ਇਨ੍ਹਾਂ ਦੇ ਕੀ ਹੱਲ ਹਨ ਬਾਰੇ ਗੱਲਬਾਤ ਕਰਾਂਗੇ
ਇਹ ਸਭ ਕਿਸ ਤਰ੍ਹਾਂ ਚੈੱਕ ਕਰਨਾ ਹੈ ਉਸ ਦੇ ਸਟੈਪ ਇਸ ਤਰ੍ਹਾਂ ਹਨ
1.https://www.epunjabschool.gov.in/ ਉਤੇ Staff login ਉਤੇ ਕਲਿੱਕ ਕਰਨਗੇ
2. ਇਥੇ ਕਰਮਚਾਰੀ ਆਪਣੀ ਪਰਸਨਲ ਈ ਪੰਜਾਬ ਆਈ ਡੀ ਪਾਸਵਰਡ ਅਤੇ ਜਨਮ ਮਿਤੀ ਨਾਲ ਲਾਗ ਇਨ ਕਰਨਗੇ। ਜੇਕਰ ਪਾਸਵਰਡ ਭੁੱਲ ਗਏ ਹੋ ਤਾਂ FORGOT PASSWORD ਕੀਤਾ ਜਾ ਸਕਦਾ ਹੈ।
3. ਈ ਪੰਜਾਬ ਉਤੇ ਇਸ ਤਰ੍ਹਾਂ ਦਾ ਪੇਜ ਖੁੱਲੇਗਾ
ਇਸ ਪੇਜ ਦੇ ਨੀਚੇ ਜਾਣਾ ਹੈ ਇਸ ਤਰ੍ਹਾਂ ਇਥੇ YOUR DDO SCHOOL IS ਦੇ ਸਾਹਮਣੇ ਤੁਹਾਡੇ ਉਸ ਸਕੂਲ ਦਾ ਨਾਮ ਹੋਵੇਗਾ
ਜਿਥੇ
ਸਕੂਲ ਦੀਆਂ DDO power ਜੁੜੀਆਂ ਹੋਈਆਂ ਹਨ ਜੇਕਰ ਸਹੀ ਤਾਂ ਠੀਕ ਨਹੀਂ ਫਿਰ ਇਸ ਨੂੰ ਸਹੀ ਕਰਵਾਉਣ ਲਈ ਸਕੂਲ ਮੁਖੀ ਜਾਂ ਸਕੂਲ ਇੰਚਾਰਜ ਜਿਸ ਸਕੂਲ ਵਿੱਚ ਤੁਸੀਂ ਪੜਾਉਂਦੇ ਹੋ ਉਨ੍ਹਾਂ ਨਾਲ ਰਾਬਤਾ ਕਰਕੇ MIS WING ਤੁਹਾਡੇ ਜ਼ਿਲ੍ਹੇ ਦੀ ਟੀਮ ਤੋਂ ਠੀਕ ਕਰਵਾਉਣਾ ਹੈ।
ਇਸ ਤੋਂ ਇਲਾਵਾ Staff ਉਤੇ ਕਲਿੱਕ ਕਰਕੇ ਆਪਣੀ staff PROFILE ਉਤੇ ਕਲਿੱਕ ਕਰਨਾ ਹੈ
ਇਥੇ ਤੁਸੀਂ ਆਪਣੀ DATE OF JOINING, DATE OF JOINING IN PRESENT SCHOOL ਅਤੇ ਬਾਕੀ ਦਿਤੀ ਜਾਣਕਾਰੀ ਸਹੀ ਹੈ ਚੈੱਕ ਕਰ ਲੈਣੀ ਹੈ
ਜੇਕਰ ਇਸ ਵਿਚ ਕੁਝ ਗਲਤ ਹੈ ਸਕੂਲ ਮੁਖੀ ਦੀ ਮੱਦਦ ਨਾਲ ਆਪਣਾ EPUNJAB ਦਾ ਡਾਟਾ MIS WING ਤੋਂ UNLOCK ਕਰਵਾਉਣ ਹੈ ਅਤੇ ਸਕੂਲ ਦੀ ਈ ਪੰਜਾਬ ਆਈ ਡੀ ਨਾਲ ਸਹੀ ਕਰਵਾਕੇ DATA ਨੂੰ ਲੋਕ ਕਰਵਾਉਣਾ ਹੈ।
ਇਸ ਤਰ੍ਹਾਂ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਇਹ ਕੰਮ ਬਦਲੀਆਂ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਕਰ ਲਿਆ ਜਾਵੇ ਕਿਉਂਕਿ ਬਦਲੀਆਂ ਦੇ ਸਮੇਂ ਡਾਟਾ UNLOCK ਨਹੀਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸਾਡੇ TELEGRAM GROUP ਅਤੇ ਈ ਮੇਲ ਰਾਹੀਂ ਸਪੰਰਕ ਕਰ ਸਕਦੇ ਹੋ।



.jpeg)

.jpeg)
Comments
Post a Comment
LEAVE YOUR EXPERIENCE