Transfer update: ਬਦਲੀਆਂ ਦੇ ਡਾਟਾ ਭਰਨ ਲਈ ਦਿੱਤੇ 2 ਦਿਨ ਹੋਰ, ਜਾਣੋ ਕਿੰਨਾ ਵੱਲੋਂ ਡਾਟਾ ਭਰਿਆ ਜਾਣਾ ?
ਕੁੱਝ ਕਰਮਚਾਰੀਆਂ ਦੇ ਬਦਲੀਆਂ ਸਮੇਂ ਉਨ੍ਹਾਂ ਦੇ ਡਾਟੇ ਵਿੱਚ ਉਣਤਾਈਆਂ ਪਾਈਆਂ ਗਈਆਂ ਹਨ ਉਨ੍ਹਾਂ ਲਈ ਇਹ ਇੱਕ ਮੌਕਾ ਹੈ ਜਾਣੋ ਉਹ ਗਲਤੀਆਂ ਕੀ ਹਨ
1. ਦਰਖਾਸਤਕਰਤਾ ਜਿੰਨਾਂ ਵਲੋਂ ਬਦਲੀਆਂ ਲਈ ਅਪਲਾਈ ਕੀਤਾ ਗਿਆ ਹੈ ਉਹਨਾਂ ਵਿਚੋਂ ਕੁਝ ਦਰਖਾਸਤਕਰਤਾਵਾਂ ਦਾ ਡਾਟਾ ਮਿਸਮੈਚ ਹੈ ਭਾਵ ਉਹਨਾਂ ਵਲੋਂ ਭਰਿਆ ਗਿਆ ਡਾਟਾ ਸਹੀ ਨਹੀਂ ਹੈ। ਅਜਿਹੇ ਦਰਖਾਸਤਕਰਤਾਵਾਂ ਦੀ ਸੂਚੀ ਨਾਲ ਨੱਥੀ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਡਾਟਾ ਦਰੁੱਸਤ ਕਰਨ ਲਈ ਇੱਕ ਮੌਕਾ ਦਿੱਤਾ ਜਾਂਦਾ ਹੈ।
2 ਕੁਝ ਦਰਖਾਸਤਕਰਤਾ ਜਿੰਨਾਂ ਵਲੋਂ ਬਦਲੀ ਲਈ ਅਪਲਾਈ ਕੀਤਾ ਗਿਆ ਸੀ ਪਰੰਤੂ ਉਹਨਾਂ ਵਲੋਂ ਡਾਟਾ ਅਪਰੂਵ ਵ ਨਹੀਂ ਹੋ ਸਕਿਆ ਅਤੇ ਡਾਟਾ ਸਕੂਲ ਮੁੱਖੀ/ਡੀ.ਡੀ.ਓ ਤੱਕ ਨਹੀਂ ਪੁੱਜਿਆ, ਅਜਿਹੇ ਦਰਖਾਸਤਕਰਤਾਵਾਂ ਨੂੰ ਡਾਟਾ ਅਪਰੂਵ/ਦਰੁੱਸਤ ਕਰਨ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ।
3 ਇਸ ਤੋਂ ਇਲਾਵਾ ਕੁਝ ਅਧਿਆਪਕਾਂ/ਕਰਮਚਾਰੀਆਂ ਵਲੋਂ ਪ੍ਰਤੀਬੇਨਤੀਆਂ ਪ੍ਰਾਪਤ ਹੋਈਆਂ ਹਨ ਕਿ ਉਹਨਾਂ ਵਲੋਂ ਈ ਪੰਜਾਬ ਪੋਰਟਲ ਤੇ ਆਪਣਾ ਡਾਟਾ ਬਦਲੀਆਂ ਵਾਲਾ ਪੋਰਟਲ ਖੋਲਣ ਦੀ ਮਿਤੀ 06.06.2025 ਤੋਂ ਬਾਅਦ ਅਪਡੇਟ ਕੀਤਾ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਬਦਲੀ ਵਿੱਚ ਅਪਲਾਈ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਅਜਿਹੇ ਅਧਿਆਪਕ/ਕਰਮਚਾਰੀ ਬਦਲੀ ਲਈ ਅਪਲਾਈ ਕਰ ਸਕਦੇ ਹਨ।


Comments
Post a Comment
LEAVE YOUR EXPERIENCE