School safety: ਸਕੂਲ ਲੱਗਣ ਤੋਂ ਪਹਿਲਾਂ , ਵਿਭਾਗ ਵੱਲੋਂ ਸਕੂਲਾਂ ਵਿੱਚ ਜ਼ਰੂਰੀ ਪ੍ਰਬੰਧ ਲਈ ਹਦਾਇਤਾਂ ਜਾਰੀ

ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਮੀਮੋ ਨੰ. MDMS/GM/2025/165416 ਮਿਤੀ 27/06/2025 ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਰਾਹੀਂ ਸਕੂਲ ਮੁਖੀ ਨੂੰ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੁੱਝ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਵੇਂ 


 ਛੁੱਟੀਆਂ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਮਿਡ ਡੇ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕੁੱਕ ਕਮ ਹੈਲਪਰਾਂ ਦੁਆਰਾ ਕਿਚਨ ਕਮ ਸਟੋਰ ਅਤੇ ਬਰਤਨਾਂ ਦੀ ਸਫਾਈ ਸੰਬਧੀ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਜਿਵੇਂ 

1.ਛੁੱਟੀਆਂ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਕੁੱਕ ਕਮ ਹੈਲਪਰਾਂ ਦੁਆਰਾ ਕਿਚਨ ਕਮ ਸਟੋਰ ਅਤੇ ਬਰਤਨਾਂ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ।

2.ਰਾਸ਼ਨ ਅਤੇ ਅਨਾਜ ਦੀ ਚੰਗੀ ਤਰ੍ਹਾਂ ਜਾਂਚ ਕਰਵਾਈ ਜਾਵੇ ਤਾਂ ਜੋ ਸਕੂਲ ਖੁਲਣ ਉਪਰੰਤ ਸਕੂਲੀ ਬੱਚਿਆਂ ਨੂੰ ਮਿਡ ਡੇ ਮੀਲ ਦੇਣ ਵਿੱਚ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

3.ਆਟਾ ਪਿਸਵਾਉਣ ਤੋਂ ਪਹਿਲਾਂ ਕਣਕ ਨੂੰ ਚੰਗੀ ਤਰ੍ਹਾਂ ਧੁੱਪ ਲੁਆਈ ਜਾਵੇ।

4.ਰਸੋਈ ਵਿੱਚ ਕਿਸੇ ਤਰ੍ਹਾਂ ਦੇ ਜਾਲੇ ਆਦਿ ਨਹੀਂ ਹੋਣੇ ਚਾਹੀਦੇ, ਰਸੋਈ ਵਿੱਚ ਵਰਤਣਯੋਗ ਪਾਣੀ ਜੇਕਰ ਟੈਂਕੀ ਰਾਹੀਂ ਆ ਰਿਹਾ ਹੈ ਤਾਂ ਉਸ ਟੈਂਕੀ ਦੀ ਚੰਗੀ ਤਰ੍ਹਾਂ ਸਾਫ-ਸਫਾਈ ਕੀਤੀ ਜਾਵੇ।

5.ਅੱਗ ਬੁਝਾਊ ਯੰਤਰ ਰਿਫਿਲ ਹੋਇਆ ਹੋਣਾ ਚਾਹੀਦਾ ਹੈ, ਇਸਦੀ ਮਿਆਦ ਖਤਮ ਤਾਂ ਨਹੀਂ ਹੋਈ ਇਸਦੀ ਜਾਂਚ ਕਰਵਾਈ ਜਾਵੇ।

ਇਹ ਸਾਰੀਆਂ ਹਦਾਇਤਾਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਨ ਲਈ ਦਿੱਤੀਆਂ ਗਈਆਂ ਹਨ ਜੇਕਰ ਇਨ੍ਹਾਂ ਕੰਮਾਂ ਵਿੱਚ ਕੋਈ ਕਿਤਾਹੀ ਹੁੰਦੀ ਹੈ ਤਾਂ ਇਸ ਲਈ ਸਕੂਲ ਮੁਖੀ, ਮਿਡ ਡੇ ਮੀਲ ਇੰਚਾਰਜ ਜ਼ਿੰਮੇਵਾਰ ਹੋਣਗੇ।

Comments

Follow Us

Popular posts from this blog

Transfer update 🛑 🛑 🛑 Vacant station list primary and for upper primary till 8 august 2025

Transfer update 🛑🛑🛑 transfer 2025 ਦੀਆਂ ਮੈਰਿਟ ਸੂਚੀਆਂ ਜਾਰੀ, ਪੜ੍ਹੋ ਪੂਰੀ ਖਬਰ

Study material: 5 Sample paper for September exam class 10th