Recruitment2025 : ਬਦਲੀਆਂ ਵਿਧੀ ਰਾਹੀਂ ਖਾਲੀ ਅਸਾਮੀਆਂ ਭਰਨ ਲਈ ਨੋਟਿਸ ਜਾਰੀ
ਪੰਜਾਬ ਸਰਕਾਰ ਵਿੱਤੀ ਕਮਿਸ਼ਨਰਜ਼ ਸਕੱਤਰੇਤ, ਪੰਜਾਬ ਵਿੱਚ ਗਰੁੱਪ-ਡੀ/ਦਰਜਾ-4 ਅਮਲਾ (ਸੇਵਾਦਾਰ, ਚੌਕੀਦਾਰ, ਸਵੀਪਰ-ਕਮ-ਚੌਕੀਦਾਰ ਅਤੇ ਫਰਾਸ਼) ਦੀਆਂ ਖਾਲੀ ਅਸਾਮੀਆਂ ਬਦਲੀ ਦੀ ਵਿਧੀ ਰਾਹੀਂ ਭਰਤੀ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ
![]() |
| Jobs in punjab |
ਵਿਭਾਗ ਦਾ ਨਾਮ - ਵਿੱਤੀ ਕਮਿਸ਼ਨਰ ਸਕੱਤਰੇਤ
ਕੁੱਲ ਅਸਾਮੀਆਂ ਦੀ ਗਿਣਤੀ -29 ( ਸੇਵਾਦਾਰ 20, ਚੌਕੀਦਾਰ 5 ,ਸਵੀਪਰ -ਕਮ- ਚੌਕੀਦਾਰ 2 ਅਤੇ ਫਰਾਸ਼ 2)
ਅਸਾਮੀਆਂ ਦਾ ਅਹੁਦਾ - ਸੇਵਾਦਾਰ, ਚੌਕੀਦਾਰ, ਸਵੀਪਰ -ਕਮ- ਚੌਕੀਦਾਰ ਅਤੇ ਫਰਾਸ
ਐਪਲੀਕੇਸ਼ਨ ਦੀ ਵਿਧੀ - ਬਦਲੀ ਵਿਧੀ ਆਫਲਾਈਨ
Category wise ਵੰਡ 👇👇👇
ਰਾਜ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਰੈਗੂਲਰ ਤੌਰ ਤੇ ਕੰਮ ਕਰਦੇ ਕਰਮਚਾਰੀਆਂ ਪਾਸੋਂ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਯੋਗ ਪ੍ਰਣਾਲੀ ਰਾਹੀਂ ਦਰਖਾਸਤਾਂ ਮੰਗੀਆਂ ਜਾਂਦੀਆਂ ਹਨ:-
1. ਇਨ੍ਹਾਂ ਅਸਾਮੀਆਂ ਤੇ ਨਿਯੁਕਤ ਹੋਣ ਲਈ ਚਾਹਵਾਨ ਕਰਮਚਾਰੀਆਂ ਦੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ (ਪੰਜਾਬੀ ਵਿਸ਼ੇ ਸਹਿਤ ਅੱਠਵੀਂ ਪਾਸ ਅਤੇ ਤਰਸ ਦੇ ਅਧਾਰ ਤੇ ਭਰਤੀ ਹੋਏ ਕਰਮਚਾਰੀਆਂ ਲਈ ਪੰਜਾਬੀ ਵਿਸ਼ੇ ਸਹਿਤ ਪੰਜਵੀਂ ਪਾਸ) ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ।
2.ਨਿਯੁਕਤੀ ਦੀ ਮਿਤੀ ਅਤੇ ਨਿੱਜੀ ਵੇਰਵੇ (ਨੱਥੀ ਪ੍ਰੋਫਾਰਮਾ ਸਮੇਤ ਤਸਦੀਕਸ਼ੁਦਾ ਫੋਟੋ)
3.ਵਿਭਾਗ ਦੇ ਸਮਰੱਥ ਅਥਾਰਟੀ ਵੱਲੋਂ ਜਾਰੀ ਕੀਤਾ ਇਤਰਾਜਹੀਣਤਾ ਸਰਟੀਫਿਕੇਟ।
4.ਪਰਖ ਕਾਲ ਸਮਾਂ (Probation Period) ਪਾਰ ਕਰਨ ਸਬੰਧੀ ਤਸਦੀਕਸ਼ੁਦਾ ਹੁਕਮਾਂ ਦੀ ਕਾਪੀ।
5.ਅਨੁਸ਼ਾਸਨੀ ਕਾਰਵਾਈ/ਵਿਜੀਲੈਂਸ ਇਨਕੁਆਰੀ/ਕੋਰਟ ਕੇਸ ਪੈਂਡਿੰਗ ਨਾ ਹੋਣ ਸਬੰਧੀ ਸਰਟੀਫਿਕੇਟ
6.ਕਰਮਚਾਰੀ ਦਾ ਆਚਰਣ/ਦਿਆਨਤਦਾਰੀ ਸਰਟੀਫਿਕੇਟ।
ਅਰਜ਼ੀਆਂ ਭੇਜਣ ਲਈ ਪਤਾ
ਚਾਹਵਾਨ ਉਮੀਦਵਾਰ ਆਪਣੀਆਂ ਦਰਖਾਸਤਾਂ ਯੋਗ ਪ੍ਰਣਾਲੀ ਰਾਹੀਂ ਸੁਪਰਡੰਟ ਗ੍ਰੇਡ-1 ਪ੍ਰਸਾਸਨ-3 ਸ਼ਾਖਾ ਕਮਰਾ ਨੇ 14, ਚੌਥੀ ਮੰਜਿਲ, ਵਿੱਤੀ ਕਮਿਸ਼ਨਰਜ਼ ਸਕੱਤਰੇਤ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਇਸ ਪੱਤਰ ਦੇ ਜਾਰੀ ਹੋਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਪੁੱਜਦੀਆਂ ਕਰਨ। ਸਿਰਫ ਉਨ੍ਹਾਂ ਉਮੀਦਵਾਰਾਂ ਦੇ ਨਾਮ ਵਿਚਾਰੇ ਜਾਣਗੇ ਜੋ ਸੇਵਾਦਾਰ, ਚੌਕੀਦਾਰ, ਸਵੀਪਰ-ਕਮ-ਚੌਕੀਦਾਰ ਅਤੇ ਫਰਾਸ਼ ਦੀਆਂ ਅਸਾਮੀਆਂ ਤੇ ਕੰਮ ਕਰਦੇ ਹੋਣਗੇ। ਇਨ੍ਹਾਂ ਅਸਾਮੀਆਂ ਤੋਂ ਇਲਾਵਾ ਕਿਸੇ ਹੋਰ ਕੈਟਾਗਿਰੀ ਦੇ ਨਾਮਾਂ ਦੀ ਸਿਫਾਰਿਸ਼ ਨਾ ਕੀਤੀ ਜਾਵੇ। ਇਸ ਵਿਭਾਗ ਵਿੱਚ ਨਿਯੁਕਤੀ ਹੋਣ ਉਪਰੰਤ ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ ਅਤੇ ਆਚਰਣ ਪੱਤਰੀਆਂ/ਨਿੱਜੀ ਮਿਸਲਾਂ ਹਰ ਹਾਲਤ ਵਿੱਚ ਮੁਕੰਮਲ ਕਰਕੇ ਭੇਜੀਆਂ ਜਾਣ।
ਫਾਰਮ




Comments
Post a Comment
LEAVE YOUR EXPERIENCE