JOb update : ਪੰਜਾਬ ਸਰਕਾਰ ਵੱਲੋਂ ਇੰਟਰਵਿਊ ਅਧਾਰਿਤ ਅਸਾਮੀਆਂ ਲਈ ਮੰਗ, ਜਾਣੋ ਕੌਣ ਕੌਣ ਕਰ ਸਕਦਾ ਅਪਲਾਈ
ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਇੰਟਰਵਿਊ ਅਧਾਰਿਤ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ
ਅਸਾਮੀ ਦਾ ਨਾਮ
ਮੈਡੀਕਲ ਅਫਸਰ (MBBS)
ਵਾਕ ਇਨ ਇੰਟਰਵਿਊ ਦਾ ਸਥਾਨ
ਜ਼ਿਲ੍ਹਾ ਪਟਿਆਲਾ ਵਿਖੇ ਆਮ ਆਦਮੀ ਕਲੀਨਿਕਾਂ ਅਧੀਨ ਮੈਡੀਕਲ ਅਫਸਰ ਦੀ ਇੰਮਪੈਨਲਮੈਂਟ ਲਈ ਇੱਛੁਕ ਯੋਗ ਉਮੀਦਵਾਰ ਨੂੰ ਦਫਤਰ ਸਿਵਲ ਸਰਜਨ, ਪਟਿਆਲਾ ਵਿਚ ਹੇਠਾਂ ਦਰਸਾਏ ਅਨੁਸਾਰ ਵਾਕ-ਇਨ-ਇੰਟਰਵਿਊ ਵਿਚ ਪਹੁੰਚਣ ਵਾਸਤੇ ਸੱਦਾ ਦਿੱਤਾ ਜਾਂਦਾ ਹੈ
ਇੰਮਪੈਨਲਮੈਂਟ ਫ਼ੀਸ
ਪ੍ਰਤੀ ਮਰੀਜ਼ 50/- ਰੁਪਏ ਪ੍ਰਤੀ ਦਿਨ ਘੱਟੋ-ਘੱਟ 50 ਮਰੀਜ਼ਾਂ ਦੀ ਗਰੰਟੀ ਦੇ ਨਾਲ।
ਇੰਟਰਵਿਊ ਦੀ ਮਿਤੀ
18.06.2025 10 A.M. ਤੋਂ ਸ਼ੁਰੂ
ਐਨ.ਐਚ.ਐਮ. ਬਰਾਂਚ, ਬਲਾਕ ਨੰ. 3 ਵਿਚ ਇੰਟਰਵਿਊ ਲਈ ਜਾਣੀ ਹੈ।
ਇੰਟਰਵਿਊ ਲਈ ਆਉਣ ਵਾਲੇ ਉਮੀਦਵਾਰਾਂ ਲਈ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ
1. ਉਮੀਦਵਾਰ ਆਪਣੇ ਨਾਲ ਯੋਗਤਾ, ਤਜਰਬਾ, ਰਜਿਸਟਰੇਸ਼ਨ ਪੰਜਾਬ ਮੈਡੀਕਲ ਕੌਂਸਲ/ਐਨ.ਐਮ.ਸੀ. ਮੈਟ੍ਰਿਕੁਲੇਸ਼ਨ ਤੱਕ ਪੰਜਾਬੀ, ਉਮਰ ਦੇ ਸਬੂਤ ਆਦਿ ਨਾਲ ਸਬੰਧਤ ਆਪਣੇ ਅਸਲ ਟੈਸਟੀਮੋਨੀਅਲਜ਼ ਜ਼ਰੂਰ ਲੈ ਕੇ ਆਉਣ ਅਤੇ ਜਮ੍ਹਾਂ ਕਰਵਾਉਣ ਲਈ ਅਜਿਹੇ ਸਾਰੇ ਦਸਤਾਵੇਜ਼ਾਂ ਦੀ ਇਕ-ਇਕ ਸਵੈ-ਤਸਦੀਕਸ਼ੁਦਾ ਫੋਟੋ ਕਾਪੀ ਵੀ ਨਾਲ ਲਿਆਉਣ।
2. ਉਮੀਦਵਾਰ ਇੰਟਰਵਿਊ ਸਮੇਂ ਪਾਸਪੋਰਟ ਸਾਈਜ਼ 2 ਫੋਟੋਆਂ ਜ਼ਰੂਰ ਲੈ ਕੇ ਆਉਣ।
3. ਉਮੀਦਵਾਰ ਮੈਟ੍ਰਿਕ ਤੱਕ ਪੰਜਾਬੀ ਵਿਸ਼ੇ ਨਾਲ ਪਾਸ ਹੋਣਾ ਚਾਹੀਦਾ ਹੈ।
4. ਜੇਕਰ ਕੋਈ ਉਮੀਦਵਾਰ ਸਕ੍ਰੀਨਿੰਗ ਕਮੇਟੀ ਜਾਂ ਚੋਣ ਕਮੇਟੀ ਦੁਆਰਾ ਸਮੁੱਚੀ ਪ੍ਰਕਿਰਿਆ ਵਿਚ ਕਿਸੇ ਵੀ ਸਮੇਂ ਜਾਂ ਇੰਟਰਵਿਊ ਦੇ ਸਮੇਂ ਯੋਗਤਾ/ਚੋਣ ਮਾਪਦੰਡ ਪੂਰੇ ਨਾ ਕਰਦਾ ਮਿਲਿਆ ਤਾਂ ਉਸ (ਪੁਰਸ਼/ਮਹਿਲਾ) ਦੀ ਉਮੀਦਵਾਰੀ ਦਰਸਾਈ ਅਸਾਮੀ ਲਈ ਕੈਂਸਲ/ਰੱਦ ਕਰ ਦਿੱਤੀ ਜਾਵੇਗੀ।
5. ਉਮੀਦਵਾਰਾਂ ਨੂੰ ਉਕਤ ਦਰਸਾਈ ਇੰਟਰਵਿਊ/ਟੈਸਟ ਦੇਣ ਲਈ ਆਉਣ ਵਾਸਤੇ ਕਿਸੇ ਟੀ.ਏ./ਡੀ.ਏ. ਦੀ ਅਦਾਇਗੀ ਨਹੀਂ ਕੀਤੀ ਜਾਵੇਗੀ।
6. ਅਸਾਮੀਆਂ ਦੀ ਗਿਣਤੀ ਕਿਸੇ ਵੀ ਪੜਾਅ 'ਤੇ ਵਧਾਈ ਜਾਂ ਘਟਾਈ ਜਾ ਸਕਦੀ ਹੈ।
7. ਪੰਜਾਬ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪਾਸ ਦੁਆਰਾ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਕਿਸੇ ਵੀ ਪੜਾਅ 'ਤੇ ਸਮੁੱਚੀ ਪ੍ਰਕਿਰਿਆ ਨੂੰ ਕੈਂਸਲ ਕਰਨ/ਤਰਮੀਮ ਕਰਨ/ਬਦਲਾਅ ਕਰਨ/ਹੋਰ-ਫੇਰ ਕਰਨ ਦਾ ਅਧਿਕਾਰ ਰਾਖਵਾਂ ਹੋਵੇਗਾ।
ਜੋ ਵੀ ਉਮੀਦਵਾਰਾਂ ਉਪਰ ਦਰਸਾਈਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਉਹ ਇਹ ਵਾਕ ਇਨ ਇੰਟਰਵਿਊ ਵਿਚ ਭਾਗ ਜ਼ਰੂਰ ਲੈਣ।
ਹੋਰ ਪੋਸਟਾਂ ਅਤੇ ਗਿਆਨ ਵਿਗਿਆਨ ਦੇ ਸਹੀ ਅਤੇ ਤਸੱਲੀਬਖ਼ਸ਼ ਜਾਣਕਾਰੀ ਵਾਲੇ ਬਲੋਗ ਲਈ ਸਾਡੇ ਪੇਜ ਨੂੰ ਫੋਲੋ ਅਤੇ ਟੈਲੀਗਰਾਮ ਗਰੁੱਪ ਨਾਲ ਜ਼ਰੂਰ ਜੁੜੋ


Comments
Post a Comment
LEAVE YOUR EXPERIENCE