PSEB Recruitment : ਭਰਤੀ ਨੋਟੀਫਿਕੇਸ਼ਨ ਸਬੰਧੀ ਦਿੱਤਾ ਸਪੱਸ਼ਟੀਕਰਨ
ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਮ ਉੱਤੇ ਅਸਾਮੀਆਂ ਲਈ ਨੋਟੀਫਿਕੇਸ਼ਨ ਸਰਕੂਲਰ ਕੀਤਾ ਜਾ ਰਿਹਾ ਹੈ ਜਿਸ ਬਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਖ਼ਬਾਰ ਰਾਹੀਂ ਇਸ਼ਤਿਹਾਰ ਦੇ ਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ।
"ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਫੇਸਬੁੱਕ ਪੇਜ਼ 'Job Alerts by Hardeep' 'ਤੇ ਬੋਰਡ ਦੇ ਲੋਗੋ ਦੀ ਗ਼ਲਤ ਵਰਤੋਂ ਕਰਕੇ ਭਰਤੀ 2025 ਦੇ ਨਾਂ 'ਤੇ ਜਾਅਲੀ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਕਿਸੇ ਪੇਪਰ ਦੀ ਲੋੜ ਨਹੀਂ, ਸਿੱਧੀ ਭਰਤੀ ਹੋਵੇਗੀ ਅਤੇ ਸੈਲਰੀ ₹47,600 ਹੋਵੇਗੀ। ਇਸ ਨੋਟਿਸ ਦੀ ਆਖ਼ਰੀ ਮਿਤੀ 24.06.2025 ਦਰਸਾਈ ਗਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਇਸ ਨਕਲੀ ਨੋਟਿਸ ਨਾਲ ਕੋਈ ਸਬੰਧ ਨਹੀਂ ਰੱਖਦਾ। ਇਹ ਨੋਟਿਸ ਧੋਖਾਧੜੀ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਜਿਹੇ ਠੱਗੀ ਭਰੇ ਨੋਟਿਸਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਨਕਲੀ ਭਰਤੀ ਜਾਂ ਪੈਸੇ ਦੀ ਮੰਗ ਕਰਨ ਵਾਲੀਆਂ ਵੈੱਬਸਾਈਟਾਂ ਜਾਂ ਸੋਸ਼ਲ ਮੀਡੀਆ ਪੇਜਾਂ ਤੋਂ ਦੂਰ ਰਹਿਣ।
ਅਸਲ ਅਤੇ ਅਧਿਕਾਰਤ ਭਰਤੀ ਸਿਰਫ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਹੀ ਜਾਰੀ ਕੀਤੀ ਜਾਂਦੀ ਹੈ। ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਨੋਟਿਸ ਬਾਰੇ ਤੁਰੰਤ ਬੋਰਡ ਨੂੰ ਸੂਚਿਤ ਕਰੋ ਜਾਂ ਨਜ਼ਦੀਕੀ ਪੁਲੀਸ ਥਾਣੇ ਜਾਂ ਸਾਈਬਰ ਕਰਾਈਮ ਸੈੱਲ ਨੂੰ ਜਾਣਕਾਰੀ ਦਿਓ।
ਜਨਤਕ ਹਿੱਤ ਵਿਚ ਜਾਰੀ ਕੀਤਾ ਗਿਆ ਹੈ।
![]() |
| pseb |
ਆਮ ਨਾਗਰਿਕਾਂ ਨੂੰ ਅਪੀਲ ਹੈ ਕਿ ਪੂਰੀ ਜਾਣਕਾਰੀ ਲਏ ਬਿਨਾਂ ਕੋਈ ਵੀ ਆਨਲਾਈਨ ਪੋਰਟਲ ਤੇ ਆਪਣੀ ਪਰਸਨਲ ਜਾਣਕਾਰੀ ਨਾ ਸਾਝੀ ਕੀਤੀ ਜਾਵੇ।
ਵਿਭਾਗ ਵਲੋਂ ਭਰਤੀਆਂ ਸਬੰਧੀ ਵਿਭਾਗ ਦੀ ਵੈਬਸਾਈਟ www.pseb.ac.in ਉੱਤੇ ਹੀ ਪਾਈ ਜਾਂਦੀ ਹੈ।

Comments
Post a Comment
LEAVE YOUR EXPERIENCE