ਛੇਵੇਂ ਪੇ ਕਮਿਸ਼ਨ ਦੇ ਬਕਾਏ ਸਬੰਧੀ ਅਪਡੇਟ LEAVE ENCASHMENT ARREARS LETTER
ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਖਜ਼ਾਨਾ ਤੇ ਲੇਖਾ ਸ਼ਾਖਾ) ( ਵਿੱਤ ਤੇ ਯੋਜਨਾ ਭਵਨ ਪਲਾਟ ਨੰ 2 ਬੀ ਸੈਕਟਰ 33 ਏ
ਚੰਡੀਗੜ੍ਹ) ਵੱਲੋਂ ਕੱਲ੍ਹ ( 4 ਜੂਨ 2025 ) ਨੂੰ ਇੱਕ ਅਹਿਮ ਪੱਤਰ ਜਾਰੀ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੇ ਸਬੰਧ ਵਿੱਚ ਲੀਵ
ਇੰਨਕੈਸਮੈਂਟ ਦੇ ਬਿਲਾਂ ਸਬੰਧੀ ਕੁਝ ਸਪੱਸ਼ਟੀਕਰਨ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪੱਤਰ ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਅਫ਼ਸਰ, ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਦਫ਼ਤਰਾਂ ਨੂੰ
ਸੰਬੋਧਿਤ ਕਰਦਿਆਂ ਕਿਹਾ ਗਿਆ ਹੈ ਕਿ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਤਹਿਤ ਸਰਕਾਰ ਵੱਲੋਂ ਨਿਰਧਾਰਤ ਮਿਤੀ
01.01.2016 ਤੋਂ 30.06.2021 ਤੱਕ ਦੇ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਦੇ ਬਿਲ ਸਬੰਧਤ ਡੀ.ਡੀ.ਓਜ਼ ਵੱਲੋਂ IHRMS ਦੀ
ਬਜਾਏ ਸਿੱਧੇ ਤੌਰ 'ਤੇ IFMS ਰਾਹੀਂ ਹੀ ਪ੍ਰੋਸੈਸ ਕੀਤੇ ਜਾਣਗੇ। ਇਸ ਸਬੰਧੀ ਪਹਿਲਾਂ ਜਾਰੀ ਹਦਾਇਤਾਂ ਦੀ ਹੀ ਇਹ ਮੁੜ ਪੁਸ਼ਟੀ ਹੈ।
ਇਸ ਸਪੱਸ਼ਟੀਕਰਨ ਸਬੰਧੀ ਹੇਠ ਲਿਖੇ ਵਿਭਾਗਾਂ ਨੂੰ ਪਹਿਲਾਂ ਹੀ ਜਾਣਕਾਰੀ ਭੇਜੀ ਗਈ ਹੈ
ਸੀਨੀਅਰ ਟੈਕਨੀਕਲ ਡਾਇਰੈਕਟਰ ਕਮ HOD, IHRMS ਚੰਡੀਗੜ੍ਹ (ਨੂੰ ਈਮੇਲ ਮਿਤੀ 19.05.2025 ਰਾਹੀਂ ਸੂਚਿਤ)।
ਨੁਮਾਇੰਦੇ ਡਾਇਰੈਕਟਰ, IFMS ਚੰਡੀਗੜ੍ਹ (ਨੂੰ ਈਮੇਲ ਮਿਤੀ 21.05.2025 )।
ਇਸ ਸਬੰਧੀ ਪੱਤਰ ਨੂੰ ਡਾਊਨਲੋਡ ਕਰਨ ਲਈ Click here
Comments
Post a Comment
LEAVE YOUR EXPERIENCE