Transfer update: Today last day Transfer ਭਰਨ ਸਮੇਂ ਕੁੱਝ ਜ਼ਰੂਰੀ POINTS ਜੋ ਧਿਆਨ ਵਿੱਚ ਰੱਖਣਾ ਹੈ ਜ਼ਰੂਰੀ
ਅਧਿਆਪਕ ਸਾਥੀਆਂ ਵੱਲੋਂ Transfer ਭਰਨ ਸਮੇਂ ਪੁਛੇ ਜਾਣ ਵਾਲੇ ਸਵਾਲ ਦੇ ਹੱਲ ਬਾਰੇ ਜਾਣਕਾਰੀ ਸਾਝੀ ਕਰ ਰਹੇ ਹਾਂ
1. ਜਨਰਲ ਪ੍ਰੋਫ਼ਾਈਲ ਵਿੱਚ ACR ਦੇ ਕੁੱਲ ਅੰਕ ਜੋ ਕਿ 100 ਹੁੰਦੇ ਹਨ, ਉਹ ਭਰਨੇ ਹਨ। ਇਹ 2023-24 ਦੀ ACR ਜੋ ਕਿ ਆਨਲਾਈਨ Ihrms ਪੋਰਟਲ ਉਤੇ ਭਰੀ ਹੋਈ ਹੈ। ਤੁਹਾਡੀ 2023-24 ਦੀ ACR ਤੁਹਾਡੇ DDO ਕੋਲ਼ੋਂ ਮਿਲੇਗੀ। ਤੁਹਾਡਾ DDO ਉਹ ਹੈ ਜਿਸ ਦਫਤਰ ਵਿੱਚ ਤੁਹਾਡੇ SALARY ਦੇ ਬਿੱਲ ਬਣਦੇ ਹਨ। ਉਸ ਸਕੂਲ ਬਾਰੇ ਤੁਹਾਡੀ EPUNJAB ID ਵਿੱਚ ਵੀ ਨੇਮ ਦਿਖਦਾ ਹੈ।
ਜੇ ਫਿਰ ਵੀ ਨਹੀਂ ਪਤਾ ਲਗਦਾ ਤਾਂ ਪ੍ਰਾਇਮਰੀ ਸਕੂਲ ਦਾ ddo bpeo office ਵਿੱਚ ਹੁੰਦਾ ਹੈ ਜਿਨ੍ਹਾਂ ਤੋਂ ਤੁਸੀਂ ਆਪਣੀ ACR ਤੁਹਾਡੇ ਸਕੂਲ ਦੇ HT ਰਾਹੀਂ ਮੰਗਵਾ ਸਕਦੇ ਹੋ।
2.ਜਨਰਲ ਪ੍ਰੋਫਾਈਲ ਵਿਚ ਦੂਜੀ DATE OF FIRST JOINING ਵਿੱਚ 3704 ਭਰਤੀ ਵਾਲੇ DIRECTRATE ਵਾਲੀ ਹਾਜਰ ਮਿਤੀ ( ਜੋ offer letter ਵਾਲੀ) ਭਰਨ ਗਏ। ਜੇਕਰ ਕੋਈ 4161 ਦਾ ਸਾਥੀ ਭਰ ਰਿਹਾ ਹੈ ਅਤੇ ਜੇਕਰ ਉਸਦੀ DIET ਵਿੱਚ ਟ੍ਰੇਨਿੰਗ ਲੱਗੀ ਹੈ ਉਨ੍ਹਾਂ ਦੀ DIET ਵਾਲੀ ਹਾਜਰ ਵਾਲੀ ਮਿਤੀ ਭਰਨ ਗਏ। ਇਨ੍ਹਾਂ ਭਰਤੀਆਂ ਤੋਂ ਬਿਨਾਂ ਜਿਨ੍ਹਾਂ ਨੂੰ ਪੁਰਾਣੀ ਮਿਤੀ ਵਿੱਚ ਲਾਭ ਮਿਲੇ ਹਨ ( NOTIONAL JOINING) ਉਹ ਉਸ ਅਨੁਸਾਰ ਭਰਨਗੇ। ਬਾਕੀ ਭਰਤੀਆਂ ਸਕੂਲ ਵਿੱਚ ਹਾਜ਼ਰ ਹੋਣ ਵਾਲੀ ਮਿਤੀ ਭਰਨ ਜਿਸ ਸਕੂਲ ਵਿੱਚ ਸਭ ਤੋਂ ਪਹਿਲਾਂ ਹਾਜਰ ਹੋਏ ਸਨ।
3. Result ਵਾਲ਼ੇ ਭਾਗ ਵਿੱਚ ਸਿਰਫ਼ ACR ਦੇ ਨਤੀਜੇ ਵਾਲ਼ੇ ਭਾਗ ਦੇ ਪ੍ਰਾਪਤ ਅੰਕ ਭਰਨੇ ਹਨ ਜੋ ਕਿ 2019-20 ਤੋਂ ਲੈ ਕੇ 2023-24 ਦੀ ACR ਵਿੱਚ 200 ਵਿੱਚੋਂ ਹੀ ਹਨ।
ਜੇਕਰ ਕਿਸੇ ਅਧਿਆਪਕ ਦੀ ਕਿਸੇ ਸੈਸ਼ਨ ਦੀ ACR ਨਹੀਂ ਲਿਖੀ ਗਈ ,ਉਹ RESULT NOT AVAILBLE ਦਾ ਵਿਕਲਪ ਚੁਣੋ।
4. ਸਰਵਿਸ ਡਾਟਾ ਵਿਚ 3704 ਵਾਲੇ ਸਭ ਤੋਂ ਪਹਿਲਾਂ DPI(SE) ਵਾਲੀ ਹਾਜਰ ਦੀ ਸਾਰੀ ਜਾਣਕਾਰੀ ਫਿਰ ਜਿਸ ਵੀ ਸਕੂਲ ਵਿੱਚ ਹੁਣ ਤੱਕ ਕੰਮ ਕੀਤਾ ਹੈ ਉਹ ਜਾਣਕਾਰੀ ਭਰਨਗੇ।
4161 DIET ਵਾਲੀ ਸਭ ਤੋਂ ਪਹਿਲਾਂ
ਬਾਕੀ ਭਰਤੀਆਂ ਪਹਿਲੇ ਸਕੂਲ ਤੋਂ ਹੁਣ ਤੱਕ ਦੀ ਸਾਰੀ ਜਾਣਕਾਰੀ ਕਿਥੇ ਕਿਥੇ ਕੰਮ ਕੀਤਾ ਭਰਨਗੇ।
ਜਿਸ ਸਕੂਲ ਵਿੱਚ ਹੁਣ ਕੰਮ ਕਰ ਰਹੇ ਹਨ ਉਸ ਵਿਚ TO DATE ਜਿਸ ਦਿਨ ਤੁਸੀਂ ਡਾਟਾ ਭਰਕੇ APPROVE ਕਰਨਾ ਹੈ ਉਸ ਦਿਨ ਦੀ ਭਰਨੀ ਹੈ
ਸਰਵਿਸ ਭਰਨ ਸਮੇਂ ਧਿਆਨ ਰੱਖਣਾ ਹੈ ਸਰਵਿਸ ਗੈਪ ਨਹੀਂ ਪੈਣਾ ਚਾਹੀਦਾ।
5. DOCUMEMT UPLOAD ਉਸ ਅਧਿਆਪਕ ਦਾ ਹੀ ਹੋਵੇਗਾ ਜਿਹਨਾਂ ਨੇ SPECIAL CATEGORY/DISABLE CATEGORY ਵਿੱਚ APPLY ਕਰਨਾ ਹੋਵੇ। ਇਹ PDF ਬਣਾ ਕੇ UPLOAD ਹੋਵੇਗੀ।
ਜੋਕਿ ਸਾਫ ਪੜ੍ਹਨ ਯੋਗPDF ਹੋਵੇ।
ਫਿਰ ਵੀ ਕਿਸੇ ਅਧਿਆਪਕ ਸਾਥੀ ਨੂੰ ਡਾਟਾ ਭਰਨ ਵਿਚ ਸਮੱਸਿਆਵਾਂ ਆਉਂਦੀਆਂ ਹਨ ਤਾਂ ਉਹ ਸਾਡੇ TELEGRAM GROUP ਵਿੱਚ message ਕਰ ਸਕਦਾ ਹੈ

Comments
Post a Comment
LEAVE YOUR EXPERIENCE