GOVT. JOB UPDATE : ਪੱਛੜੀਆ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਤੋਂ ਖਾਲੀ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ
ਪੰਜਾਬ ਸਰਕਾਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ
![]() |
| Punjab state backward commission |
ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਲਈ ਅਸਾਮੀਆਂ ਨੂੰ ਭਰਨ ਲਈ ਪੰਜਾਬ ਰਾਜ ਦੇ ਪੱਛੜੀ ਸ਼੍ਰੇਣੀ ਨਾਲ ਸਬੰਧਤ ਚਾਹਵਾਨ ਉਮੀਦਵਾਰਾਂ ਤੋਂ ਬਿਨੈ ਪੱਤਰਾਂ ਦੀ ਦੁਬਾਰਾ ਮੰਗ ਕੀਤੀ ਗਈ ਹੈ।
ਅਸਾਮੀ ਦਾ ਨਾਮ ਨਾਨ ਔਫੀਸਲ ਮੈਂਬਰ
ਪੋਸਟਾਂ ਦੀ ਗਿਣਤੀ 5
ਯੋਗਤਾ
Person of ability, integrity and standing, who have served for the welfare and upliftment of the Backward Classes.
ਪੋਸਟਾਂ ਭਰਨ ਲਈ ਹਦਾਇਤਾਂ
ਚਾਹਵਾਨ ਉਮੀਦਵਾਰ ਆਪਣਾ ਬਿਨੈ ਪੱਤਰ, Bio Data ਸਮੇਤ ਤਾਜ਼ਾ Self Attested Photograph (crossed signed) ਅਤੇ ਪੱਛੜੀ ਸ਼੍ਰੇਣੀ ਸਰਟੀਫਿਕੇਟ ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਐਸ.ਸੀ.ਓ. ਨੰ. 7, ਫੇਜ਼-1, ਐਸ.ਏ.ਐਸ. ਨਗਰ ਮੁਹਾਲੀ ਨੂੰ ਮਿਤੀ 25.07.2025 ਸ਼ਾਮ 5 ਵਜੇ ਤੱਕ ਕਿਸੇ ਵੀ ਕੰਮਕਾਜ ਵਾਲੇ ਦਿਨ ਦੇ ਸਕਦੇ ਹਨ।
ਕੁੱਝ ਜ਼ਰੂਰੀ ਹਦਾਇਤਾਂ
1. ਚੁਣੇ ਗਏ ਉਮੀਦਵਾਰਾਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਪ੍ਰਵਾਨਤ Honorarium/allowances ਮਿਲਣਯੋਗ ਹੋਣਗੇ
2. ਵਿਭਾਗ ਵੱਲੋਂ ਪਹਿਲਾਂ ਮਿਤੀ 17.04.2025 ਨੂੰ ਵੱਖ-ਵੱਖ ਅਖ਼ਬਾਰਾਂ (The Tribune (English), Dainik Bhaskar (Hindi), Jagbani (Punjabi) and Punjabi Tribune (Punjabi)) ਵਿਚ ਜਾਰੀ ਇਸ਼ਤਿਹਾਰ ਦੇ ਹਵਾਲੇ ਵਿਚ ਜਿਨ੍ਹਾਂ ਬਿਨੈਕਾਰਾਂ ਵੱਲੋਂ ਪਹਿਲਾਂ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਨੂੰ ਦੁਬਾਰਾ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਪਹਿਲਾਂ ਪ੍ਰਾਪਤ ਅਰਜ਼ੀਆਂ ਨੂੰ ਵੀ ਵਿਚਾਰਿਆ ਜਾਵੇਗਾ
3. ਨਿਰਧਾਰਤ ਮਿਤੀ ਅਤੇ ਸਮੇਂ ਤੋਂ ਬਾਅਦ ਅਤੇ ਅਧੂਰੇ ਪ੍ਰਾਪਤ ਹੋਏ ਬਿਨੈ ਪੱਤਰਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਜੋ ਵੀ ਪੰਜਾਬ ਰਾਜ ਦੇ ਪੱਛੜੀਆ ਸ਼੍ਰੇਣੀਆਂ ਨਾਲ ਸਬੰਧਤ ਚਾਹਵਾਨ ਉਮੀਦਵਾਰ ਜੋ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹਨ ਉਹ ਜਰੂਰ ਆਫਲਾਈਨ ਅਰਜ਼ੀਆਂ ਜ਼ਰੂਰ ਭਰਨ ।
ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਲਈ ਸਾਡੇ ਪੇਜ ਨੂੰ ਫੋਲੋ ਅਤੇ ਸਾਡੇ ਵੱਟਸਐਪ ਚੈਨਲ ਨਾਲ ਜ਼ਰੂਰ ਜੁੜੋ


Comments
Post a Comment
LEAVE YOUR EXPERIENCE