Education department: ਵਿਭਾਗ ਵੱਲੋਂ 2 ਉਮੀਦਵਾਰਾਂ ਦੇ ਨੌਕਰੀ ਕਲੇਮ ਕੀਤੇ ਰੱਦ
ਸਿੱਖਿਆ ਵਿਭਾਗ, ਪੰਜਾਬ ਵਿੱਚ ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 3704 ਆਸਾਮੀਆਂ ਭਰਨ ਲਈ ਮਿਤੀ 28.02.2020/25.10.2020 ਨੂੰ ਇਸ਼ਿਤਾਹਰ ਦਿੱਤਾ ਗਿਆ ਸੀ।
ਰਿੱਟ ਪਟੀਸ਼ਨ ਨੰ. 4264 ਆਫ 2021 ਸਿਕੰਦਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਗਏ ਫੈਸਲੇ ਦੀ ਪਾਲਣਾ ਹਿੱਤ 3704 ਮਾਸਟਰ ਕਾਡਰ ਭਰਤੀ ਦੀਆਂ ਵਿਸ਼ਾਵਾਰ ਸਿਲੈਕਸ਼ਨ ਸੂਚੀਆਂ ਰੀ-ਕਾਸਟ ਕੀਤੀਆਂ ਗਈਆਂ ਹਨ।
ਉਮੀਦਵਾਰਾਂ ਨੂੰ ਮਿਤੀ 05.04.2025 ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਉਪਰੰਤ ਉਮੀਦਵਾਰਾਂ ਵੱਲੋਂ ਮਿਤੀ 09.04.2025 ਨੂੰ ਸਟੇਸ਼ਨ ਚੋਣ ਕੀਤੀ ਗਈ। ਉਨ੍ਹਾਂ ਵੱਲੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਉਪਰੰਤ ਪਹਿਲਾਂ ਤੋਂ ਹੀ ਕਿਸੇ ਵਿਭਾਗ ਵਿੱਚ ਨੌਕਰੀ ਕਰਨ ਦਾ ਹਵਾਲਾ ਦਿੰਦੇ ਹੋਏ ਪਿੱਤਰੀ ਵਿਭਾਗ ਪਾਸੋਂ ਟੈਕਨੀਕਲ ਅਸਤੀਫੇ ਸਬੰਧੀ ਕਾਰਵਾਈ ਮੁਕੰਮਲ ਕਰਵਾਉਣ ਸਬੰਧੀ ਇਸ ਭਰਤੀ ਅਧੀਨ ਹਾਜ਼ਰ ਹੋਣ ਲਈ ਵਾਧੂ ਸਮੇਂ ਦੀ ਮੰਗ ਕੀਤੀ ਗਈ। ਵਿਭਾਗ ਵੱਲੋਂ ਉਨ੍ਹਾਂ ਨੂੰ ਪ੍ਰਤੀਬੇਨਤੀ ਦੀ ਮਿਤੀ ਤੋਂ 30 ਦਿਨਾਂ ਦਾ ਸਮਾਂ ਦਿੱਤਾ ਗਿਆ,
ਪ੍ਰੰਤੂ ਫਿਰ ਵੀ ਉਹ ਅਲਾਟ ਕੀਤੇ ਗਏ ਸਕੂਲ ਵਿੱਚ ਹਾਜ਼ਰ ਨਹੀਂ ਹੋਏ। ਅਜਿਹੀ ਸਥਿਤੀ ਵਿੱਚ ਹੇਠ ਲਿਖੇ ਉਮੀਦਵਾਰਾਂ ਦਾ ਨਿਯੁਕਤੀ ਲਈ ਕਲੇਮ ਰੱਦ ਕੀਤਾ ਜਾਂਦਾ ਹੈ:-

Comments
Post a Comment
LEAVE YOUR EXPERIENCE