PULSA ( GOVT JOB ) RECRUITMENT: 8ਵੀਂ ਪਾਸ ਵੀ ਕਰ ਸਕਦਾ ਅਪਲਾਈ ,ਪੂਰੀ ਜਾਣਕਾਰੀ ਲਈ ਲਿੰਕ ਜਾਰੀ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰਾਜ ਭਰ ਦੇ ਜਿਲਾ ਹੈੱਡ ਕੁਆਟਰਾਂ ਤੇ ਸਥਾਪਿਤ ਸਥਾਈ ਲੋਕ ਅਦਾਲਤਾਂ (ਜਨ ਉਪਯੋਗੀ ਸੇਵਾਵਾਂ) ਲਈ 22 ਪ੍ਰੋਸੈੱਸ ਸਰਵਰ (ਗਰੁੱਪ ਡੀ) ਦੀਆਂ ਅਸਾਮੀਆਂ ਭਰਨ ਸੰਬੰਧੀ ਯੋਗ ਉਮੀਦਵਾਰਾਂ ਤੋਂ ਆਨਲਾਈਨ ਵਿਧੀ ਰਾਹੀਂ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ
Online application Last date 8 july 2025
ਅਸਾਮੀਆਂ ਦੀ ਗਿਣਤੀ ਕਾਸਟ ਵਾਈਜ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਕਿਸੇ ਵੀ ਪੜਾਅ ਤੇ ਅਸਾਮੀਆਂ ਦੀ ਗਿਣਤੀ ਵਧਾਉਣ ਜਾਂ ਘਟਾਉਣ ਦਾ ਅਧਿਕਾਰ ਰਾਖਵਾਂ ਰਹੇਗਾ।
ਤਨਖਾਹ ਸਕੇਲ
7ਵੇਂ ਕੇਂਦਰੀ ਤਨਖਾਹ ਕਮਿਸ਼ਨ ਅਧੀਨ ਜਾਰੀ ਤਨਖਾਹ ਮੈਟ੍ਰਿਕਸ ਅਨੁਸਾਰ ਘੱਟੋ-ਘੱਟ ਤਨਖਾਹ 18000/- ਹੋਵੇਗੀ ਅਤੇ ਪੰਜਾਬ ਸਰਕਾਰ ਦੇ ਪੱਤਰ ਨੰਬਰ 7/204/2012-4FP1/60 ਮਿਤੀ 15.01.2015 ਅਤੇ 7/204/2012-4FP1/853793 ਮਿਤੀ 04.10.2016 ਨੂੰ ਜਾਰੀ ਨਿਰਦੇਸ਼ ਸਮੇਤ ਸੋਧਾਂ ਲਾਗੂ ਹੋਣਗੇ।
ਵਿੱਦਿਅਕ ਯੋਗਤਾ
ਬਿਨੇਕਾਰ ਨੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਤੋਂ ਮਿਡਲ ਕਲਾਸ ( ਅੱਠਵੀਂ ਜਮਾਤ) ਦੀ ਪ੍ਰੀਖਿਆ ਪੰਜਾਬੀ ਭਾਸ਼ਾ ਦੇ ਵਿਸ਼ੇ ਨਾਲ ਪਾਸ ਕੀਤੀ ਹੋਵੇ।
ਨੋਟ
ਬਿਨੈਕਾਰ ਆਨਲਾਈਨ ਅਰਜ਼ੀ ਫਾਰਮ ਭਰਨ ਦੀ ਆਖਰੀ ਮਿਤੀ ਤੱਕ ਅਸਾਮੀ ਨਾਲ ਸੰਬੰਧਤ ਯੋਗਤਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ।
ਉਮਰ ਹੱਦ
ਬਿਨੇਕਾਰ ਦੀ ਉਮਰ ਮਿਤੀ 01.01.2025 ਨੂੰ ਪੰਜਾਬ ਰਾਜ (ਗਰੁੱਪ 'ਡੀ') ਸੇਵਾ ਨਿਯਮਾਂ, 1963 ਵਿੱਚ ਦਰਜ ਹੇਠਲੀ ਅਤੇ ਉੱਪਰਲੀ ਉਮਰ ਸੀਮਾ ਦੇ ਉਪਬੰਧਾ ਅਨੁਸਾਰ ਹੋਣੀ ਚਾਹੀਦੀ ਹੈ।
ਅਨੁਸੂਚਿਤ ਜਾਤੀ ਅਤੇ ਪੱਛੜੀ ਸ੍ਰੇਣੀ ਦੇ ਉਮੀਦਵਾਰਾਂ ਨੂੰ ਉੱਪਰਲੀ ਉਮਰ ਸੀਮਾ ਵਿੱਚ 5 ਸਾਲ ਦੀ ਛੋਟ , ਸਾਬਕਾ ਫੌਜੀਆਂ ਨੂੰ Punjab Recruitment of Ex Servicemen Rules 1982 ਦੇ ਉਪਬੰਧਾਂ ਅਨੁਸਾਰ ਉਮਰ ਸੀਮਾ ਵਿੱਚ ਛੋਟ ਹੋਵੇਗੀ।
ਜੇਕਰ ਉਮੀਦਵਾਰ ਪੰਜਾਬ ਸਰਕਾਰ, ਹੋਰ ਰਾਜਾਂ ਅਤੇ ਕੇਂਦਰ ਸਰਕਾਰ ਦਾ ਪੱਕਾ ਕਰਮਚਾਰੀ ਹੈ ਤਾਂ ਉਸ ਲਈ ਉਮਰ ਦੀ ਹੱਦ 45 ਸਾਲ ਤੱਕ ਹੋਵੇਗੀ।
ਦਿਵਿਆਂਗ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ ਉੱਪਰਲੀ ਉਮਰ ਸੀਮਾ ਵਿੱਚ ਵੱਧ ਤੋਂ ਵੱਧ 10 ਸਾਲ ਦੀ ਛੋਟ ਹੋਵੇਗੀ।
ਅਪਲਾਈ ਕਰਨ ਦੀ ਵਿਧੀ-
ਉਮੀਦਵਾਰ ਕੇਵਲ ਆਨਲਾਈਨ ਅਰਜ਼ੀ ਫਾਰਮ ਹੀ ਭਰਨਗੇ ਜਿਸਦਾ ਲਿੰਕ ਸਟੇਟ ਅਥਾਰਟੀ ਦੀ ਵੈੱਬਸਾਈਟ https://pulsa.punjab.gov.in ਤੇ ਉਪਲੱਬਧ ਹੈ। ਅਰਜ਼ੀ ਫਾਰਮ ਦੇ ਨਾਲ-ਨਾਲ ਉਮੀਦਵਾਰ ਵੱਲੋਂ ਹੇਠ ਲਿਖੇ ਦਸਤਾਵੇਜ਼ ਵੀ ਅਪਲੋਡ ਕਰਨੇ ਜ਼ਰੂਰੀ ਹੋਣਗੇ:-
1.ਅੱਠਵੀਂ/ਦਸਵੀਂ ਪਾਸ ਸਰਟੀਫਿਕੇਟ
2.ਜਨਮ ਮਿਤੀ ਸਰਟੀਫਿਕੇਟ
3.ਅੱਠਵੀਂ ਤੋਂ ਉੱਪਰ (ਜੇਕਰ ਹੋਵੇ) ਯੋਗਤਾ ਦੇ ਸਰਟੀਫਿਕੇਟ
4.ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਪੰਜਾਬ ਰਾਜ ਦੇ ਵਸਨੀਕ ਹੋਣ ਦਾ ਸਰਟੀਫਿਕੇਟ
5.ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਸਮਰੱਥ ਅਥਾਰਟੀ ਵੱਲੋਂ ਜਾਰੀ ਕੈਟਾਗਿਰੀ ਸਰਟੀਫਿਕੇਟ
6.ਜੇਕਰ ਉਮੀਦਵਾਰ ਪਹਿਲਾਂ ਤੋਂ ਸਰਕਾਰੀ ਵਿਭਾਗ ਵਿੱਚ ਕੰਮ ਕਰਦਾ ਹੈ ਤਾਂ ਸਬੰਧਤ ਵਿਭਾਗ ਵੱਲੋਂ ਜਾਰੀ NOC
ਮਾਪਦੰਡ
ਪੜਾਅ 1- ਉਮੀਦਵਾਰਾਂ ਨੂੰ ਘੱਟੋ-ਘੱਟ 50% ਅੰਕਾਂ ਨਾਲ ਮਿਡਲ ਪੱਧਰ ਦੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ।
ਪੜਾਅ 2- ਪੰਜਾਬੀ ਭਾਸ਼ਾ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ 'ਆਮ ਯੋਗਤਾ, ਵਿਵਹਾਰ, ਪਹਿਰਾਵਾ ਅਤੇ ਵਿਵਹਾਰ ਮੁਲਾਂਕਣ ਲਈ ਬੁਲਾਇਆ ਜਾਵੇਗਾ।
ਨਿਰਧਾਰਤ ਮਾਪਦੰਡਾਂ ਦੇ ਅਧਾਰ ਤੇ ਅਰਜੀਆਂ ਨੂੰ ਸ਼ਾਰਟਲਿਸਟ ਕਰਨ ਦਾ ਅਧਿਕਾਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਰਾਖਵਾਂ ਹੋਵੇਗਾ।
ਨੋਟ:- ਉਪਰੋਕਤ ਟੈਸਟਾਂ ਦੀਆਂ ਤਰੀਕਾਂ ਅਤੇ ਸਥਾਨ ਸਬੰਧੀ ਸੂਚਨਾ ਵੱਖਰੇ ਜਨਤਕ ਨੋਟਿਸਾਂ ਰਾਹੀਂ ਦਿੱਤੀ ਜਾਵੇਗਾ ਜੋ ਕਿ ਵਿਭਾਗ ਦੀ ਅਧਿਕਾਰਿਤ ਵੈਬਸਾਈਟ ਤੇ ਪੋਸਟ ਕੀਤੇ ਜਾਣਗੇ।
ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਦੀ ਜਾਣਕਾਰੀ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ


10th pass
ReplyDeleteਦਸਵੀਂ ਪਾਸ ਵੀ ਕਰ ਸਕਦਾ ਹੈ ਜੀ
Delete